ਨੀਰਜ ਚੋਪੜਾ ਨੇ ਦੋਹਾ ਡਾਇਮੰਡ ਲੀਗ ‘ਚ ਜਿੱਤਿਆ ਸਿਲਵਰ ਮੈਡਲ || Sports News

0
114

ਦੋਹਾ ਡਾਇਮੰਡ ਲੀਗ

ਨੀਰਜ ਚੋਪੜਾ ਨੇ ਦੋਹਾ ਡਾਇਮੰਡ ਲੀਗ ਵਿਚ ਸਿਲਵਰ ਮੈਡਲ ਜਿੱਤਿਆ ਹੈ। ਉਹ ਆਪਣੇ ਖਿਤਾਬ ਦਾ ਬਚਾਅ ਨਹੀਂ ਕਰ ਸਕੇ। ਉਨ੍ਹਾਂ ਨੇ 6 ਰਾਊਂਡ ਦੇ ਬਾਅਦ 88.36 ਮੀਟਰ ਦਾ ਬੈਸਟ ਥ੍ਰੋ ਸੁੱਟਿਆ ਜੋ ਉਨ੍ਹਾਂ ਦੀ ਆਖਰੀ ਕੋਸ਼ਿਸ਼ ਵਿਚ ਆਇਆ। ਚੈਕ ਰਿਪਬਲਿਕ ਦੇ ਯਾਕੂਬ ਵਾਦਲੇਚ ਪਹਿਲੇ ਨੰਬਰ ‘ਤੇ ਰਹੇ, ਉਨ੍ਹਾਂ ਨੇ ਤੀਜੀ ਕੋਸ਼ਿਸ਼ ਵਿਚ 88.38 ਮੀਟਰ ਦਾ ਬੇਸਟ ਥ੍ਰੋਅ ਸੁੱਟਿਆ।

ਸੀਜ਼ਨ ਦੀ ਸ਼ੁਰੂਆਤ

ਦੋਹਾ ਡਾਇਮੰਡ ਲੀਗ ਕਤਰ ਦੇ ਸਪੋਰਟਸ ਕਲੱਬ ਵਿਚ ਹੋਈ, ਨੀਰਜ ਨੇ ਆਪਣੇ ਸੀਜ਼ਨ ਦੀ ਸ਼ੁਰੂਆਤ ਦੋਹਾ ਤੋਂ ਹੀ ਕੀਤੀ। ਉਨ੍ਹਾਂ ਨੇ ਪਿਛਲੇ ਸੀਜ਼ਨ ਦੋਹਾ ਵਿਚ ਗੋਲਡ ਮੈਡਲ ਜਿੱਤਿਆ ਸੀ। ਭਾਰਤ ਦੇ ਹੋਰ ਜੈਵਲਿਨ ਥ੍ਰੋਅਰ ਕਿਸ਼ੋਰ ਜੇਨਾ 10 ਅਥਲੀਟਸ ਵਿਚ 9ਵੇਂ ਨੰਬਰ ‘ਤੇ ਰਹੇ। ਉਨ੍ਹਾਂ ਨੇ ਆਪਣੀ ਤੀਜੀ ਕੋਸ਼ਿਸ਼ ਵਿਚ 76.31 ਮੀਟਰ ਦਾ ਬੈਸ ਥ੍ਰੋਅ ਸੁੱਟਿਆ।

ਨੀਰਜ ਚੋਪੜਾ ਦਾ ਪਹਿਲਾ ਥ੍ਰੋਅ ਫਾਊਲ ਰਿਹਾ ਸੀ। ਉਨ੍ਹਾਂ ਨੇ ਦੂਜੀ ਕੋਸ਼ਿਸ਼ ਵਿਚ 84.93, ਤੀਜੀ ਕੋਸ਼ਿਸ਼ ‘ਚ 86.24, ਚੌਥੀ ਕੋਸ਼ਿਸ਼ ‘ਚ 86.18, ਪੰਜਵੀਂ ਕੋਸ਼ਿਸ਼ ‘ਚ 82.28 ਤੇ ਆਖਰੀ ਕੋਸ਼ਿਸ਼ ਵਿਚ 88.36 ਮੀਟਰ ਲੰਬਾ ਥ੍ਰੋਅ ਸੁੱਟਿਆ ਸੀ। ਗੋਲਡ ਮੈਡਲ ਜਿੱਤਣ ਵਾਲੇ ਯਾਕੂਬ ਦਾ ਪੰਜਵਾਂ ਤੇ ਛੇਵਾਂ ਅਟੈਂਪਟ ਫਾਊਲ ਰਿਹਾ ਸੀ। ਉਨ੍ਹਾਂ ਨੇ ਪਹਿਲੀ ਕੋਸ਼ਿਸ਼ ਵਿਚ 85.87, ਦੂਜੇ ‘ਚ 86.93, ਤੀਜੇ ‘ਚ 88.38 ਤੇ ਚੌਥੀ ਕੋਸ਼ਿਸ਼ ‘ਚ 84.04 ਮੀਟਰ ਲੰਬਾ ਥ੍ਰੋਅ ਸੁੱਟਿਆ ਸੀ। ਉਨ੍ਹਾਂ ਨੇ ਤੀਜੀ ਕੋਸ਼ਿਸ਼ ਵਿਚ ਬੈਸਟ ਥ੍ਰੋਅ ਸੁੱਟਿਆ, ਜੋ ਨੀਰਜ ਦੇ ਬੈਸਟ ਥ੍ਰੋਅ ਤੋਂ ਬੇਹਤਰ ਸਾਬਤ ਹੋਇਆ।

LEAVE A REPLY

Please enter your comment!
Please enter your name here