ਨਵੀਂ ਦਿੱਲੀ, 6 ਜਨਵਰੀ 2026 : ਦੋ ਵਾਰ ਦੇ ਓਲੰਪਿਕ ਤਮਗਾ ਜੇਤੂ ਜੈਵਲਿਨ ਬੋਅਰ ਨੀਰਜ ਚੋਪੜਾ (Javelin thrower Neeraj Chopra) ਨੇ ਜੇ . ਐੱਸ. ਡਬਲਯੂ. ਸਪੋਰਟਸ ਦੇ ਨਾਲ ਇਕ ਦਹਾਕੇ ਪੁਰਾਣਾ ਰਿਸ਼ਤਾ ਤੋੜ ਦਿੱਤਾ ਹੈ ਤੇ ਹੁਣ ਉਹ ਆਪਣੀ ਖਿਡਾਰੀ ਪ੍ਰਬੰਧਨ ਫਰਮ ਵੇਲ ਸਪੋਰਟਸ (Player management firm Vale Sports) ਸ਼ੁਰੂ ਕਰੇਗਾ । ਚੋਪੜਾ 2016 ਤੋਂ ਜੇ. ਐੱਸ. ਡਬਲਯੂ. ਸਪੋਟਸ ਨਾਲ ਜੁੜਿਆ ਸੀ ।
ਪ੍ਰਸਿੱਧ ਖਿਡਾਰੀ ਚੋਪੜਾ ਨੇ ਕੀ ਬਿਆਨ ਦਿੱਤਾ
ਨੀਰਜ ਚੋਪੜਾ (Neeraj Chopra) ਜੋ ਕਿ 27 ਸਾਲਾਂ ਦੇ ਹਨ ਨੇ ਇਕ ਬਿਆਨ ਵਿਚ ਕਿਹਾ ਕਿ ਪਿਛਲੇ ਇਕ ਦਹਾਕੇ ਤੋਂ ਸਾਡਾ ਸਫਰ ਵਿਕਾਸ, ਵਿਸ਼ਵਾਸ ਤੇ ਪ੍ਰਾਪਤੀਆਂ ਨਾਲ ਭਰਿਆ ਰਿਹਾ ਹੈ। ਮੇਰੇ ਕਰੀਅਰ ਵਿਚ ਜੇ. ਐੱਸ. ਡਬਲਯੂ. ਸਪੋਰਟਸ (J. S. ‘ W. Sports) ਦੀ ਅਹਿਮ ਭੂਮਿਕਾ ਰਹੀ ਹੈ ਤੇ ਉਸਦੇ ਸਹਿਯੋਗ ਤੇ ਦ੍ਰਿਸ਼ਟੀਕੋਣ ਲਈ ਮੈਂ ਹਮੇਸ਼ਾ ਧੰਨਵਾਦੀ ਰਹਾਂਗਾ । ਉਸ ਨੇ ਕਿਹਾ ਕਿ ਇਸ ਅਧਿਆਏ ਖਤਮ ਕਰਨ ਦੇ ਨਾਲ ਮੈਂ ਉਨ੍ਹਾਂ ਮੁੱਲਾਂ ਆਪਣੇ ਸਫਰ ਦੇ ਅਗਲੇ ਪੜਾਅ ਵਿਚ ਲੈ ‘ਕੇ ਜਾ ਰਿਹਾ ਹਾਂ। ਬਿਆਨ ਵਿਚ ਕਿਹਾ ਗਿਆ ਕਿ ਦੋਵਾਂ ਪੱਖਾਂ ਨੇ ਇਕ-ਦੂਜੇ ਦੇ ਪ੍ਰਤੀ ਸਨਮਾਨ ਤੇ-ਮਾਣ ਦੇ ਨਾਲ ਇਹ ਫੈਸਲ ਲਿਆ ਹੈ ।
Read More : 15 ਸਾਲ ਬਾਅਦ ਵਿਜੇ ਹਜ਼ਾਰੇ ਟਰਾਫੀ ਖੇਡੇਗਾ ਵਿਰਾਟ ਕੋਹਲੀ









