
ਨਾਰਕੋਟਿਕਸ ਕੰਟਰੋਲ ਬਿਊਰੋ ਚੰਡੀਗੜ੍ਹ ਜ਼ੋਨ ਨੇ ਪੰਜਾਬ ਤੇ ਝਾਰਖੰਡ ਵਿਚ ਚਲਾਏ ਜਾ ਰਹੇ ਅੰਤਰਰਾਜੀ ਅਫੀਮ ਰੈਕੇਟ ਦੇ ਮਾਮਲੇ ਵਿਚ ਇਕ ਗ੍ਰਿਫਤਾਰੀ ਕੀਤੀ ਹੈ। ਸੂਤਰਾਂ ਮੁਤਾਬਕ ਐੱਨਸੀਬੀ ਟੀਮ ਨੇ ਪੰਜਾਬ ਹਰਿਆਣਾ ਸਰਹੱਦ ‘ਤੇ ਸ਼ੰਭੂ ਬਾਰਡਰ ‘ਤੇ ਕਾਰ ਨੂੰ ਰੋਕਿਆ।
ਕਾਰ ਦੀ ਤਲਾਸ਼ੀ ਲੈਣ ‘ਤੇ 38 ਕਿਲੋਗ੍ਰਾਮ ਅਫੀਮ ਬਰਾਮਦ ਕੀਤੀ ਗਈ ਜਿਸ ਦੇ ਬਾਅਦ NCB ਨੇ ਲੁਧਿਆਣਾ ਦੇ ਰਹਿਣ ਵਾਲੇ ਕਾਰ ਮਾਲਕ ਨੂੰ ਗ੍ਰਿਫਤਾਰ ਕਰ ਲਿਆ।ਇਸ ਰੈਕੇਟ ਦਾ ਮੁੱਖ ਸਰਗਣਾ ਲੁਧਿਆਣਾ ਦਾ 47 ਸਾਲਾ ਮੁਲਜ਼ਮ ਹੈ। ਗ੍ਰਿਫਤਾਰੀ ਦੇ ਬਾਅਦ ਟੀਮ ਨੇ ਮੁਲਜ਼ਮ ਦੇ ਲੁਧਿਆਣਾ ਸਥਿਤ ਘਰ ਦੀ ਵੀ ਤਲਾਸ਼ੀ ਲਈ ਹੈ।
NCB ਦੇ ਅਧਿਕਾਰੀਆਂ ਨੇ ਘਰ ਤੋਂ ਕਈ ਦਸਤਾਵੇਜ਼ ਤੇ ਹੋਰ ਸਾਮਾਨ ਆਪਣੇ ਕਬਜ਼ੇ ਵਿਚ ਲਏ ਹਨ।ਇਸ ਦਰਮਿਆਨ ਜਦੋਂ ਐੱਨਸੀਬੀ ਦੇ ਜ਼ੋਨਲ ਡਾਇਰੈਕਟਰ ਆਈਆਰਐੱਸ ਅਮਨਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਪਰ ਜ਼ਿਆਦਾ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।
ਮਾਮਲੇ ਵਿਚ ਅੱਗੇ ਦੀ ਜਾਂਚ ਜਾਰੀ ਹੈ ਤੇ ਆਉਣ ਵਾਲੇ ਦਿਨਾਂ ਵਿਚ ਹੋਰ ਗ੍ਰਿਫਤਾਰੀ ਹੋਣ ਦੀ ਸੰਭਾਵਨਾ ਹੈ।ਇਸ ਮਾਮਲੇ ਵਿਚ ਜਲਦ NCB ਦੇ ਅਧਿਕਾਰੀ ਪ੍ਰੈੱਸ ਕਾਨਫਰੰਸ ਕਰਨਗੇ।