ਨਵੀਂ ਦਿੱਲੀ, 16 ਸਤੰਬਰ 2025 : ਭਾਰਤ ਦੇਸ਼ ਦੇ ਕੇੇਂਦਰ ਸਰਕਾਰ ਦੇ ਵਿਭਾਗ ਇਨਕਮ ਟੈਕਸ ਵਲੋਂ ਚੱਲ ਰਹੇ ਸਤੰਬਰ ਮਹੀਨੇ ਵਿਚ ਭਰੀ ਜਾਣ ਵਾਲੀ ਆਮਦਨ ਕਰ ਰਿਟਰਨ (Income tax return) ਇਕ ਵਾਰ ਫਿਰ ਭਰਨ ਲਈ ਤਰੀਕ ਵਿਚ ਵਾਧਾ ਕਰ ਦਿੱਤਾ ਹੈ । ਦੱਸਣਯੋਗ ਹੈ ਕਿ ਇਹ ਵਾਧਾ ਸਿਰਫ਼ ਇਕ ਦਿਨ ਵਾਸਤੇ ਹੀ ਕੀਤਾ ਗਿਆ ਹੈ ।
ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ ਨੇ ਦਿੱਤੀ ਆਮਦਨ ਕਰ ਰਿਟਰਨਾਂ ਸਬੰਧੀ ਅਪਡੇਟ
ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸਿਜ਼ ਨੇ ਆਪਣੇ ਅਧਿਕਾਰਤ ਹੈਂਡਲ `ਤੇ ਇੱਕ ਪੋਸਟ ਲਿਖ ਕੇ ਇਨਕਮ ਟੈਕਸ ਰਿਟਰਨਾਂ ਬਾਰੇ ਅਪਡੇਟ ਦਿੰਦਿਆਂ ਕਲੀਅਰ ਕੀਤਾ ਕਿ 15 ਸਤੰਬਰ 2025 ਤੱਕ 7.30 ਕਰੋੜ ਤੋਂ ਵੱਧ (ਆਈ. ਟੀ. ਆਰਜ) ਫਾਈਲ ਕੀਤੇ ਗਏ ਸਨ, ਜੋ ਕਿ ਪਿਛਲੇ ਸਾਲ ਦੇ 7.28 ਕਰੋੜ ਦੇ ਰਿਕਾਰਡ ਤੋਂ ਵੱਧ ਹੈ ।
ਇਨਕਮ ਟੈਕਸ ਵਿਭਾਗ ਦੀ ਵੈੱਬਸਾਈਟ ਵਿੱਚ ਤਕਨੀਕੀ ਖਰਾਬੀ ਕਾਰਨ, ਲੋਕ ਕੱਲ੍ਹ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕਰ ਸਕੇ ਸਨ
ਇਨਕਮ ਟੈਕਸ ਵਿਭਾਗ (Income Tax Department) ਦੀ ਵੈੱਬਸਾਈਟ ਵਿੱਚ ਤਕਨੀਕੀ ਖਰਾਬੀ ਕਾਰਨ, ਲੋਕ ਕੱਲ੍ਹ ਇਨਕਮ ਟੈਕਸ ਰਿਟਰਨ ਫਾਈਲ ਨਹੀਂ ਕਰ ਸਕੇ ਸਨ, ਇਸ ਲਈ ਫਾਈਲ ਕਰਨ ਦੀ ਤਰੀਕ ਵਿਚ ਇੱਕ ਦਿਨ ਦਾ ਵਾਧਾ ਕੀਤਾ ਗਿਆ ਹੈ । ਹੁਣ ਲੋਕ 16 ਸਤੰਬਰ 2025 ਨੂੰ ਵੀ ਇਨਕਮ ਟੈਕਸ ਰਿਟਰਨ ਫਾਈਲ (Income tax return file) ਕਰ ਸਕਣਗੇ ।
Read More : ਆਮਦਨ ਕਰ ਰਿਟਰਨ ਭਰਨ ਦੇ ਕੀ ਕੀ ਹਨ ਫਾਇਦੇ ਆਓ ਜਾਣਦੇ ਹਾਂ