Whatsapp ਨੇ 84 ਲੱਖ Accounts ਨੂੰ ਕੀਤਾ ਬੈਨ, ਆਖਿਰ ਕੀ ਹੈ ਕਾਰਨ? ਜਾਣੋ
ਵਟਸਐਪ ਨੇ 84 ਲੱਖ ਤੋਂ ਵੱਧ ਖਾਤਿਆਂ ਨੂੰ ਬੈਨ ਕਰ ਦਿੱਤਾ ਹੈ। ਇਹ ਕਦਮ WhatsApp ਦੀ ਮੂਲ ਕੰਪਨੀ ਮੇਟਾ ਦੁਆਰਾ ਚੁੱਕਿਆ ਗਿਆ ਹੈ, ਜੋ ਪਲੇਟਫਾਰਮ ਦੀ ਦੁਰਵਰਤੋਂ ਅਤੇ ਧੋਖਾਧੜੀ ਦੀਆਂ ਗਤੀਵਿਧੀਆਂ ਨੂੰ ਲੈ ਕੇ ਵਧ ਰਹੀਆਂ ਚਿੰਤਾਵਾਂ ਦੇ ਜਵਾਬ ਵਿੱਚ ਚੁੱਕਿਆ ਗਿਆ ਹੈ।
ਮੇਟਾ ਦੀ ਰਿਪੋਰਟ ‘ਚ ਵੱਡਾ ਖੁਲਾਸਾ
ਕੰਪਨੀ ਮੁਤਾਬਕ ਇਸ ਫੈਸਲੇ ਨਾਲ ਯੂਜ਼ਰਸ ਨਾਲ ਧੋਖਾਧੜੀ ਨੂੰ ਰੋਕਣ ‘ਚ ਮਦਦ ਮਿਲੇਗੀ। ਮੈਟਾ ਦੀ ਪਾਰਦਰਸ਼ਤਾ ਰਿਪੋਰਟ ਦਰਸਾਉਂਦੀ ਹੈ ਕਿ 1 ਅਗਸਤ ਤੋਂ 31 ਅਗਸਤ ਤਕ WhatsApp ਨੇ ਭਾਰਤ ਵਿੱਚ 8.45 ਮਿਲੀਅਨ (84 ਲੱਖ ਤੋਂ ਵੱਧ) ਖਾਤਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਕਾਰਵਾਈ ਸੂਚਨਾ ਤਕਨਾਲੋਜੀ ਐਕਟ ਦੇ ਸੈਕਸ਼ਨ 4(1)(d) ਅਤੇ ਸੈਕਸ਼ਨ 3A(7) ਦੇ ਉਪਬੰਧਾਂ ਦੀ ਪਾਲਣਾ ਕਰਨ ਲਈ ਕੀਤੀ ਗਈ ਸੀ। ਗੰਭੀਰ ਉਲੰਘਣਾਵਾਂ ਕਾਰਨ 1.66 ਮਿਲੀਅਨ ਖਾਤਿਆਂ ਨੂੰ ਤੁਰੰਤ ਬਲੌਕ ਕੀਤਾ ਗਿਆ ਸੀ। ਬਾਕੀ ਖਾਤਿਆਂ ‘ਤੇ ਜਾਂਚ ਤੋਂ ਬਾਅਦ ਸ਼ੱਕੀ ਗਤੀਵਿਧੀਆਂ ‘ਚ ਸ਼ਾਮਲ ਪਾਏ ਜਾਣ ‘ਤੇ ਪਾਬੰਦੀ ਲਗਾ ਦਿੱਤੀ ਗਈ।
ਕਾਸ਼ ਪਟੇਲ ਨੇ ਗੀਤਾ ‘ਤੇ ਹੱਥ ਰੱਖ ਕੇ FBI ਡਾਇਰੈਕਟਰ ਵਜੋਂ ਚੁੱਕੀ ਸਹੁੰ, ਟਰੰਪ ਨੇ ਪਟੇਲ ਦੀ ਕੀਤੀ ਰੱਜ ਕੇ ਤਾਰੀਫ!