ਹਿੰਸਾ ਅਤੇ ਕੱਟੜਪੰਥ ਦੀ ਲੋਕਤੰਤਰ ਵਿਚ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ : ਮੋਦੀ

0
7
Prime Minister

ਮੁੰਬਈ, 10 ਅਕਤੂਬਰ 2025 : ਹਿੰਸਾ ਅਤੇ ਕੱਟੜਪੰਥ ਦੀ ਲੋਕਤੰਤਰ ਵਿਚ ਕੋਈ ਜਗ੍ਹਾ ਨਹੀਂ ਹੋਣੀ ਚਾਹੀਦੀ ਅਤੇ ਦੋਵਾਂ ਦੇਸ਼ਾਂ ਨੂੰ ਅਪਣੇ-ਅਪਣੇ ਕਾਨੂੰਨਾਂ ਅਨੁਸਾਰ ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ (Prime Minister Narendra Modi meets British Prime Minister Keir Starmer) ਨੇ ਮੁੰਬਈ ਵਿਚ ਹੋਈ ਇਕ ਗੱਲਬਾਤ ਦੌੌਰਾਨ ਕੀਤਾ ।

ਮੀਟਿੰਗ ਵਿਚ ਖਾਲਿਸਤਾਨੀ ਅੱਤਵਾਦ ਨੂੰ ਲੈ ਕੇ ਹੋਇਆ ਵਿਚਾਰ ਵਟਾਂਦਰਾ

ਮੀਟਿੰਗ ਦੌਰਾਨ ਦੋਵਾਂ ਨੇਤਾਵਾਂ ਨੇ ਖ਼ਾਲਿਸਤਾਨੀ ਅਤਿਵਾਦ ’ਤੇ ਚਰਚਾ ਕੀਤੀ ਅਤੇ ਵਿਦੇਸ਼ ਮੰਤਰਾਲੇ ਦੇ ਸਕੱਤਰ ਵਿਕਰਮ ਮਿਸਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਵ ਵਿਆਪੀ ਕੰਪਨੀਆਂ (Worldwide companies) ਨੂੰ ਭਾਰਤ ਦੀ ਵਿਕਾਸ ਗਾਥਾ ਦਾ ਹਿੱਸਾ ਬਣਨ ਦਾ ਸੱਦਾ ਦਿੰਦਿਆਂ ਕਿਹਾ ਕਿ ਦੂਜੇ ਪਾਸੇ ਸਟਾਰਮਰ ਅਪਣੇ ਦੇਸ਼ ਵਿਚ ਭਾਰਤ ਦੇ ਆਧਾਰ ਕਾਰਡ ਵਰਗੀ ਪ੍ਰਣਾਲੀ ਲਾਗੂ ਕਰਨਾ ਚਾਹੁੰਦੇ ਹਨ । ਪ੍ਰਧਾਨ ਮੰਤਰੀ ਮੋਦੀ ਅਤੇ ਸਟਾਰਮਰ ਨੇ ਇੰਡੋ-ਪੈਸੀਫਿਕ, ਪੱਛਮੀ ਏਸ਼ੀਆ ਅਤੇ ਯੂਕਰੇਨ ਸੰਘਰਸ਼ ’ਤੇ ਵੀ ਚਰਚਾ ਕੀਤੀ । ਰਖਿਆ ਸਹਿਯੋਗ ਦੇ ਖੇਤਰ ਵਿਚ ਭਾਰਤ ਅਤੇ ਬ੍ਰਿਟੇਨ ਨੇ ਇਕ ਫ਼ੌਜੀ ਸਿਖਲਾਈ ਸਮਝੌਤੇ ’ਤੇ ਹਸਤਾਖ਼ਰ ਕੀਤੇ ਹਨ, ਜਿਸ ਦੇ ਤਹਿਤ ਭਾਰਤੀ ਹਵਾਈ ਸੈਨਾ ਦੇ ਫ਼ਲਾਇੰਗ ਇੰਸਟਰਕਟਰ ਹੁਣ ਬ੍ਰਿਟਿਸ਼ ਰਾਇਲ ਹਵਾਈ ਸੈਨਾ ਵਿਚ ਟਰੇਨਰ ਵਜੋਂ ਸੇਵਾ ਕਰਨਗੇ ।

ਪ੍ਰਧਾਨ ਮੰਤਰੀ ਨੇ ਦਿੱਤਾ ਵਿਸ਼ਵਵਿਆਪੀ ਕੰਪਨੀਆਂ ਨੂੰ ਭਾਰਤ ਦੀ ਵਿਕਾਸ ਗਾਥਾ ਦਾ ਹਿੱਸਾ ਬਣਨ ਦਾ ਸੱਦਾ

ਪ੍ਰਧਾਨ ਮੰਤਰੀ ਨੇ ਵਿਸ਼ਵਵਿਆਪੀ ਕੰਪਨੀਆਂ ਨੂੰ ਭਾਰਤ ਦੀ ਵਿਕਾਸ ਗਾਥਾ ਦਾ ਹਿੱਸਾ ਬਣਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਇਹ ਦੇਸ਼ ਦੁਨੀਆਂ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਪ੍ਰਮੁੱਖ ਅਰਥਵਿਵਸਥਾ ਹੈ । ਇਥੇ ‘ਗਲੋਬਲ ਫ਼ਿਨਟੈਕ ਫ਼ੈਸਟ 2025’ (‘Global Fintech Fest 2025’) ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਤਕਨਾਲੋਜੀ ਸਿਰਫ਼ ਸਹੂਲਤ ਦਾ ਸਾਧਨ ਨਹੀਂ ਹੈ, ਸਗੋਂ ਸਮਾਨਤਾ ਦਾ ਸਾਧਨ ਵੀ ਹੈ ।

ਭਾਰਤ ਦੀ ਵਿੱਤੀ ਤਕਨਾਲੋਜੀ (ਫ਼ਿਨਟੈਕ) ਸਮਰੱਥਾਵਾਂ ਨੂੰ ਵਿਸ਼ਵਵਿਆਪੀ ਮਾਨਤਾ ਮਿਲ ਰਹੀ ਹੈ

ਮੋਦੀ ਨੇ ਕਿਹਾ ਕਿ ਭਾਰਤ ਦੀ ਵਿੱਤੀ ਤਕਨਾਲੋਜੀ (ਫ਼ਿਨਟੈਕ) ਸਮਰੱਥਾਵਾਂ ਨੂੰ ਵਿਸ਼ਵਵਿਆਪੀ ਮਾਨਤਾ ਮਿਲ ਰਹੀ ਹੈ । ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਅਸੀਂ 2030 ਤੋਂ ਪਹਿਲਾਂ ਭਾਰਤ-ਬ੍ਰਿਟੇਨ ਵਪਾਰ ਨੂੰ ਮੌਜੂਦਾ 56 ਅਰਬ ਡਾਲਰ ਤੋਂ ਵਧਾ ਕੇ ਦੁਗਣਾ ਕਰ ਸਕਾਂਗੇ । ਸੀ. ਈ. ਟੀ. ਏ. ਦੇ ਚਾਰ ਪਹਿਲੂਆਂ- ਵਣਜ ਅਤੇ ਅਰਥਵਿਵਸਥਾ, ਸਿਖਿਆ ਅਤੇ ਲੋਕਾਂ ਵਿਚਾਲੇ ਸਬੰਧ, ਤਕਨਾਲੋਜੀ ਅਤੇ ਨਵੀਨਤਾ ਅਤੇ ਇੱਛਾਵਾਂ ’ਤੇ ਪ੍ਰਕਾਸ਼ ਪਾਉਂਦਿਆਂ ਮੋਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਖੁਲ੍ਹੀਆਂ ਤੇ ਲੋਕਤੰਤਰੀ ਅਰਥਵਿਵਸਥਾਵਾਂ ਸਾਂਝੇਦਾਰੀ ਲਈ ਅਥਾਹ ਸੰਭਾਵਨਾਵਾਂ ਪ੍ਰਦਾਨ ਕਰਦੀਆਂ ਹਨ ।

ਭਾਰਤ ਨਾ ਸਿਰਫ਼ ਦੂਜੇ ਦੇਸ਼ਾਂ ਨਾਲ ਤਕਨਾਲੋਜੀ ਸਾਂਝੀ ਕਰ ਰਿਹਾ ਹੈ, ਸਗੋਂ ਉਨ੍ਹਾਂ ਨੂੰ ਵਿਕਸਤ ਕਰਨ ਵਿਚ ਵੀ ਮਦਦ ਕਰ ਰਿਹਾ ਹੈ

ਭਾਰਤ ਨਾ ਸਿਰਫ਼ ਦੂਜੇ ਦੇਸ਼ਾਂ ਨਾਲ ਤਕਨਾਲੋਜੀ ਸਾਂਝੀ ਕਰ ਰਿਹਾ ਹੈ, ਸਗੋਂ ਉਨ੍ਹਾਂ ਨੂੰ ਵਿਕਸਤ ਕਰਨ ਵਿਚ ਵੀ ਮਦਦ ਕਰ ਰਿਹਾ ਹੈ
ਉਨ੍ਹਾਂ ਕਿਹਾ ਕਿ ਭਾਰਤ ਨਾ ਸਿਰਫ਼ ਦੂਜੇ ਦੇਸ਼ਾਂ ਨਾਲ ਤਕਨਾਲੋਜੀ ਸਾਂਝੀ ਕਰ ਰਿਹਾ ਹੈ, ਸਗੋਂ ਉਨ੍ਹਾਂ ਨੂੰ ਵਿਕਸਤ ਕਰਨ ਵਿਚ ਵੀ ਮਦਦ ਕਰ ਰਿਹਾ ਹੈ । ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਸਾਰੇ ਦੇਸ਼ਾਂ ਖ਼ਾਸ ਕਰ ਕੇ ਬ੍ਰਿਟੇਨ ਨੂੰ ਭਾਰਤ ਨਾਲ ਭਾਈਵਾਲੀ ਕਰਨ ਲਈ ਸੱਦਾ ਦਿੰਦਾ ਹਾਂ । ਸਾਰੇ ਵਿਸ਼ਵਵਿਆਪੀ ਨਿਵੇਸ਼ਕਾਂ ਨੂੰ ਭਾਰਤ ਦੀ ਵਿਕਾਸ ਗਾਥਾ ਦਾ ਹਿੱਸਾ ਹੋਣਾ ਚਾਹੀਦਾ ਹੈ ।

Read More : ਕੀ ਹੁਣ ਤੱਕ ਦੀ ਵੋਟਿੰਗ ਮੁਤਾਬਕ ਨਰੇਂਦਰ ਮੋਦੀ ਦਾ 400+ ਦਾ ਸੁਪਨਾ ਹੋਏਗਾ ਸਾਕਾਰ ?

LEAVE A REPLY

Please enter your comment!
Please enter your name here