ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਏਮਜ਼ ਵਿੱਚ ਕਰਵਾਇਆ ਗਿਆ ਦਾਖਲ, ਪੜ੍ਹੋ ਵੇਰਵਾ

0
18

ਉਪ ਰਾਸ਼ਟਰਪਤੀ ਜਗਦੀਪ ਧਨਖੜ ਨੂੰ ਏਮਜ਼ ਵਿੱਚ ਕਰਵਾਇਆ ਗਿਆ ਦਾਖਲ, ਪੜ੍ਹੋ ਵੇਰਵਾ

– ਬੇਚੈਨੀ ਅਤੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਕਰਵਾਇਆ ਗਿਆ ਹਸਪਤਾਲ

ਨਵੀਂ ਦਿੱਲੀ, 9 ਮਾਰਚ 2025 – ਉਪ ਰਾਸ਼ਟਰਪਤੀ ਜਗਦੀਪ ਧਨਖੜ (73 ਸਾਲ) ਨੂੰ ਦਿੱਲੀ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਹੈ। ਉਪ ਰਾਸ਼ਟਰਪਤੀ ਨੇ ਦੇਰ ਰਾਤ ਬੇਚੈਨੀ ਅਤੇ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ, ਉਨ੍ਹਾਂ ਨੂੰ ਐਤਵਾਰ ਸਵੇਰੇ ਲਗਭਗ 2 ਵਜੇ ਏਮਜ਼ ਵਿੱਚ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ: ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਹੁਸ਼ਿਆਰਪੁਰ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਸਮੇਤ ਪੰਜ ਜੇਲ੍ਹ ਅਧਿਕਾਰੀਆਂ ਅਤੇ ਦੋ ਕੈਦੀਆਂ ਵਿਰੁੱਧ ਮੁਕੱਦਮਾ ਦਰਜ

ਪੀਟੀਆਈ ਦੇ ਅਨੁਸਾਰ, ਉਹ ਇਸ ਸਮੇਂ ਕਾਰਡੀਓਲੋਜੀ ਵਿਭਾਗ ਦੇ ਮੁਖੀ ਡਾ. ਰਾਜੀਵ ਨਾਰੰਗ ਦੀ ਨਿਗਰਾਨੀ ਹੇਠ ਕ੍ਰਿਟੀਕਲ ਕੇਅਰ ਯੂਨਿਟ (ਸੀਸੀਯੂ) ਵਿੱਚ ਹਨ। ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਸਿਹਤ ਮੰਤਰੀ ਜੇਪੀ ਨੱਡਾ ਖੁਦ ਉਨ੍ਹਾਂ ਦੀ ਸਿਹਤ ਦਾ ਹਾਲ-ਚਾਲ ਪੁੱਛਣ ਲਈ ਏਮਜ਼ ਗਏ ਸਨ।

LEAVE A REPLY

Please enter your comment!
Please enter your name here