ਉਤਰਾਖੰਡ ਸੈਕੰਡਰੀ ਸਿੱਖਿਆ ਬੋਰਡ ਯਾਨੀ ਕਿ UBSE ਨੇ ਅੱਜ 19 ਅਪ੍ਰੈਲ ਨੂੰ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਜਾਰੀ ਕਰ ਦਿੱਤੇ ਹਨ। ਨਤੀਜਿਆਂ ਦਾ ਐਲਾਨ ਸਵੇਰੇ 11 ਵਜੇ ਪ੍ਰੈਸ ਕਾਨਫਰੰਸ ਤੋਂ ਬਾਅਦ ਕੀਤਾ ਗਿਆ। ਹੁਣ ਵਿਦਿਆਰਥੀ ਅਧਿਕਾਰਤ ਵੈੱਬਸਾਈਟ ubse.uk.gov.in ਅਤੇ uaresults.nic.in ‘ਤੇ ਜਾ ਕੇ ਆਪਣਾ ਰਿਪੋਰਟ ਕਾਰਡ ਡਾਊਨਲੋਡ ਕਰ ਸਕਦੇ ਹਨ।
ਸ਼ਿਮਲਾ ਵਿੱਚ ਨਿਰਮਾਣ ਅਧੀਨ ਫਲਾਈਓਵਰ ਤੋਂ ਡਿੱਗੇ 4 ਮਜ਼ਦੂਰ; ਗੰਭੀਰ ਜ਼ਖਮੀ
ਇਸ ਸਾਲ ਉੱਤਰਾਖੰਡ ਬੋਰਡ ਦੀ 10ਵੀਂ ਦੀ ਪ੍ਰੀਖਿਆ ਵਿੱਚ 1.13 ਲੱਖ ਵਿਦਿਆਰਥੀ ਅਤੇ 1.09 ਲੱਖ ਵਿਦਿਆਰਥੀ 12ਵੀਂ ਦੀ ਪ੍ਰੀਖਿਆ ਵਿੱਚ ਬੈਠੇ ਸਨ। ਬੋਰਡ ਦੀਆਂ ਪ੍ਰੀਖਿਆਵਾਂ 21 ਫਰਵਰੀ ਤੋਂ 11 ਮਾਰਚ ਤੱਕ ਰਾਜ ਭਰ ਦੇ 1,245 ਪ੍ਰੀਖਿਆ ਕੇਂਦਰਾਂ ‘ਤੇ ਹੋਈਆਂ ਸਨ।
ਆਪਣਾ ਨਤੀਜਾ ਦੇਖਣ ਲਈ, ਵਿਦਿਆਰਥੀਆਂ ਨੂੰ ਆਪਣੇ ਪ੍ਰੀਖਿਆ ਐਡਮਿਟ ਕਾਰਡ ‘ਤੇ ਦੱਸੇ ਗਏ ਰੋਲ ਨੰਬਰ ਅਤੇ ਅਰਜ਼ੀ ਨੰਬਰ ਨਾਲ ਲੌਗਇਨ ਕਰਨਾ ਪਵੇਗਾ। ਇਸ ਲਈ ਵਿਦਿਆਰਥੀਆਂ ਨੂੰ ਆਪਣਾ ਐਡਮਿਟ ਕਾਰਡ ਪਹਿਲਾਂ ਤੋਂ ਤਿਆਰ ਰੱਖਣਾ ਚਾਹੀਦਾ ਹੈ। ਜਦੋਂ ਵੀ ਭਾਰੀ ਇੰਟਰਨੈੱਟ ਟ੍ਰੈਫਿਕ ਹੋਵੇ ਤਾਂ ਅਧਿਕਾਰਤ ਵੈੱਬਸਾਈਟ ਨੂੰ ਰਿਫ੍ਰੈਸ਼ ਕਰਦੇ ਰਹੋ।