ਰਾਜਸਥਾਨ, 22 ਅਪ੍ਰੈਲ : ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਭਾਰਤ ਦੇ ਦੌਰੇ ‘ਤੇ ਹਨ। ਮੰਗਲਵਾਰ ਸਵੇਰੇ ਉਹ ਆਪਣੇ ਪਰਿਵਾਰ ਨਾਲ ਜੈਪੁਰ ਦੇ ਆਮੇਰ ਕਿਲ੍ਹੇ ਪੁੱਜੇ। ਉਨ੍ਹਾਂ ਨੂੰ ਇਸ ਦੌਰਾਨ ਆਪਣੀ ਧੀ ਨੂੰ ਗੋਦੀ ਵਿੱਚ ਲੈ ਕੇ ਘੁੰਮਦੇ ਦੇਖਿਆ ਗਿਆ। ਵੈਂਸ ਜੀਪ ਰਾਹੀਂ ਜੈਪੁਰ ਸ਼ਹਿਰ ਤੋਂ ਲਗਭਗ 10 ਕਿਲੋਮੀਟਰ ਦੂਰ ਆਮੇਰ ਕਿਲ੍ਹੇ ‘ਤੇ ਪਹੁੰਚੇ। ਦੋ ਹਾਥੀਆਂ (ਚੰਦਾ ਅਤੇ ਪੁਸ਼ਪਾ) ਨੇ ਆਮੇਰ ਕਿਲ੍ਹੇ ਦੇ ਜਲੇਬ ਚੌਕ ‘ਤੇ ਮਹਿਮਾਨਾਂ ਦਾ ਸਵਾਗਤ ਕੀਤਾ।
ਸਰਕਾਰ ਨੇ ਗੂਗਲ ਨੂੰ ਲਗਾਈ ਫਟਕਾਰ; ਇਸ ਚੀਨੀ ਐਪ ਨੂੰ ਤੁਰੰਤ ਪਲੇ ਸਟੋਰ ਤੋਂ ਹਟਾਉਣ ਦਾ ਦਿੱਤਾ ਹੁਕਮ
ਦੱਸ ਦਈਏ ਕਿ ਅਮਰੀਕੀ ਉਪ ਰਾਸ਼ਟਰਪਤੀ ਆਪਣੇ ਪਰਿਵਾਰ ਨਾਲ ਬੀਤੇ ਕੱਲ੍ਹ ਰਾਤ ਜੈਪੁਰ ਹਵਾਈ ਅੱਡੇ ‘ਤੇ ਪਹੁੰਚੇ ਅਤੇ ਉੱਥੋਂ ਉਹ ਹੋਟਲ ਰਾਮਬਾਗ ਪੈਲੇਸ ਲਈ ਰਵਾਨਾ ਹੋ ਗਏ। ਵੈਂਸ ਰਾਤ 9.30 ਵਜੇ ਵਿਸ਼ੇਸ਼ ਜਹਾਜ਼ ਰਾਹੀਂ ਜੈਪੁਰ ਪਹੁੰਚਿਆ। ਜਿਸ ਤੋਂ ਬਾਅਦ ਉਹ ਮੰਗਲਵਾਰ ਨੂੰ ਆਪਣੇ ਪਰਿਵਾਰ ਨਾਲ ਜੈਪੁਰ ਦੇ ਆਮੇਰ ਕਿਲ੍ਹੇ ਗਏ। ਲੋਕ ਕਲਾਕਾਰਾਂ ਨੇ ਕੱਚੀ ਘੋੜੀ, ਘੁਮਰ ਅਤੇ ਕਾਲਬੇਲੀਆ ਨਾਚ ਪੇਸ਼ ਕਰਕੇ ਉਨ੍ਹਾਂ ਦਾ ਸਵਾਗਤ ਵੀ ਕੀਤਾ। ਇਸ ਤੋਂ ਬਾਅਦ ਮੁੱਖ ਮੰਤਰੀ ਭਜਨਲਾਲ ਸ਼ਰਮਾ ਅਤੇ ਉਪ ਮੁੱਖ ਮੰਤਰੀ ਦੀਆ ਕੁਮਾਰੀ ਨੇ ਵੈਂਸ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਹ ਇੱਥੇ ਰਾਜਸਥਾਨ ਇੰਟਰਨੈਸ਼ਨਲ ਸੈਂਟਰ (ਆਰਆਈਸੀ) ਵਿਖੇ ਆਯੋਜਿਤ ਇੱਕ ਸਮਾਗਮ ਵਿੱਚ ਅਮਰੀਕਾ-ਭਾਰਤ ਸਬੰਧਾਂ ‘ਤੇ ਭਾਸ਼ਣ ਵੀ ਦੇਣਗੇ।