ਅਮਰੀਕਾ ਦੇ ਉਪ ਰਾਸ਼ਟਰਪਤੀ ਜੇਡੀ ਵੈਂਸ ਆਪਣੀ ਭਾਰਤ ਫੇਰੀ ਪੂਰੀ ਕਰਨ ਤੋਂ ਬਾਅਦ ਵਾਸ਼ਿੰਗਟਨ ਲਈ ਰਵਾਨਾ ਹੋ ਗਏ ਹਨ। ਵੈਂਸ ਸੋਮਵਾਰ, 21 ਅਪ੍ਰੈਲ ਨੂੰ 4 ਦਿਨਾਂ ਦੇ ਦੌਰੇ ‘ਤੇ ਭਾਰਤ ਪਹੁੰਚੇ ਸਨ। ਜੇਡੀ ਵੈਂਸ ਦੇ ਨਾਲ ਉਨ੍ਹਾਂ ਦੀ ਪਤਨੀ ਊਸ਼ਾ ਅਤੇ ਤਿੰਨ ਬੱਚੇ – ਇਵਾਨ, ਵਿਵੇਕ ਅਤੇ ਮੀਰਾਬੇਲ ਵੀ ਭਾਰਤ ਆਏ ਸਨ।
ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
ਉਨ੍ਹਾਂ ਨੇ ਸੋਮਵਾਰ ਨੂੰ ਦਿੱਲੀ ਪਹੁੰਚਣ ਤੋਂ ਬਾਅਦ ਅਕਸ਼ਰਧਾਮ ਮੰਦਰ ਦੇਖਿਆ। ਇਸ ਤੋਂ ਬਾਅਦ ਉਹ ਸ਼ਾਮ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ। ਵੈਂਸ ਸੋਮਵਾਰ ਰਾਤ ਨੂੰ ਹੀ ਦਿੱਲੀ ਤੋਂ ਜੈਪੁਰ ਲਈ ਰਵਾਨਾ ਹੋ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਮੰਗਲਵਾਰ ਨੂੰ ਜੈਪੁਰ ਦੇ ਆਮੇਰ ਕਿਲ੍ਹੇ ਦਾ ਦੌਰਾ ਕੀਤਾ।
ਬੀਤੇ ਕੱਲ੍ਹ ਬੁੱਧਵਾਰ ਨੂੰ, ਅਮਰੀਕੀ ਉਪ ਰਾਸ਼ਟਰਪਤੀ ਨੇ ਆਗਰਾ ਵਿੱਚ ਤਾਜ ਮਹਿਲ ਦੇਖਿਆ। ਉਨ੍ਹਾਂ ਨੇ ਪਤਨੀ ਊਸ਼ਾ, ਪੁੱਤਰਾਂ ਵਿਵੇਕ, ਇਵਾਨ ਅਤੇ ਧੀ ਮੀਰਾਬੇਲ ਨਾਲ ਬੈਂਚ ‘ਤੇ ਬੈਠ ਕੇ ਫੋਟੋ ਖਿਚਵਾਈ। ਵੈਂਸ ਆਪਣੀ ਧੀ ਨੂੰ ਗੋਦ ਵਿੱਚ ਲੈ ਕੇ ਤਾਜ ਮਹਿਲ ਕੰਪਲੈਕਸ ਵਿੱਚ ਘੁੰਮਦੇ ਨਜ਼ਰ ਆਏ। ਵੈਂਸ ਦੇ ਤਿੰਨੋਂ ਬੱਚੇ ਭਾਰਤੀ ਰੰਗਾਂ ਵਿੱਚ ਰੰਗੇ ਦਿਖਾਈ ਦਿੱਤੇ। ਤਾਜ ਮਹਿਲ ਦੇਖਣ ਤੋਂ ਬਾਅਦ ਉਹ ਜੈਪੁਰ ਵਾਪਸ ਆ ਗਏ ਅਤੇ ਅੱਜ ਸਵੇਰੇ ਵਾਸ਼ਿੰਗਟਨ ਲਈ ਰਵਾਨਾ ਹੋਏ ਸਨ।