ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਅਮਰੀਕਾ ਤੋਂ ਫਿਰ ਆ ਰਿਹਾ ਜਹਾਜ਼, ਇਸ ਦਿਨ ਹੋਵੇਗੀ ਅੰਮ੍ਰਿਤਸਰ ‘ਚ ਲੈਂਡਿੰਗ!
ਅਮਰੀਕਾ ‘ਚ ਗੈਰ-ਕਾਨੂੰਨੀ ਤੌਰ ‘ਤੇ ਰਹਿ ਰਹੇ ਭਾਰਤੀਆਂ ਨਾਲ ਭਰਿਆ ਇਕ ਹੋਰ ਜਹਾਜ਼ ਅੰਮ੍ਰਿਤਸਰ ਪਹੁੰਚ ਰਿਹਾ ਹੈ। ਜਹਾਜ਼ ਵਿਚ ਕਿੰਨੇ ਯਾਤਰੀ ਹੋਣਗੇ ਅਤੇ ਇਹ ਕਦੋਂ ਉਤਰੇਗਾ, ਇਸ ਬਾਰੇ ਅਜੇ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਜਹਾਜ਼ ਦੇ ਆਉਣ ਦੀ ਸੂਚਨਾ ਤੋਂ ਬਾਅਦ ਅੰਮ੍ਰਿਤਸਰ ਦੀਆਂ ਖੁਫੀਆ ਏਜੰਸੀਆਂ ਚੌਕਸ ਹੋ ਗਈਆਂ ਹਨ।
ਗੈਰ-ਕਾਨੂੰਨੀ ਤਰੀਕੇ ਨਾਲ ਜਾਂਦੇ ਸਨ ਅਮਰੀਕਾ
ਜਿੰਨੇ ਵੀ ਲੋਕਾਂ ਨੂੰ ਹੁਣ ਅਮਰੀਕਾ ਤੋਂ ਵਾਪਸ ਭੇਜਿਆ ਜਾ ਰਿਹਾ ਹੈ ਉਹ ਸਾਰੇ ਏਜੰਟਾਂ ਰਾਹੀਂ ਗੈਰ-ਕਾਨੂੰਨੀ ਤਰੀਕੇ ਨਾਲ ਡੰਕੀ ਲਗਵਾ ਕੇ ਅਮਰੀਕਾ ਜਾਂਦੇ ਸਨ। ਇਸ ਤਰ੍ਹਾਂ ਏਜੰਟ ਪ੍ਰਤੀ ਵਿਅਕਤੀ 35 ਤੋਂ 40 ਲੱਖ ਰੁਪਏ ਵਸੂਲਦੇ ਹਨ। ਇਨ੍ਹਾਂ ਸਾਰੇ ਲੋਕਾਂ ਨੂੰ ਮੈਕਸੀਕੋ, ਪਨਾਮਾ ਆਦਿ ਦੇ ਜੰਗਲਾਂ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਕਰਵਾਇਆ ਜਾਂਦਾ ਸੀ। ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਕੱਲ੍ਹ ਯਾਨੀ ਕਿ ਸ਼ਨੀਵਾਰ ਰਾਤ ਨੂੰ ਪਰਵਾਸੀ ਭਾਰਤੀਆਂ ਨਾਲ ਭਰਿਆ ਜਹਾਜ਼ ਅੰਮ੍ਰਿਤਸਰ ਪਹੁੰਚੇਗਾ।
Our Journey Together: ਡੋਨਾਲਡ ਟਰੰਪ ਦਾ ਪ੍ਰਧਾਨ ਮੰਤਰੀ ਮੋਦੀ ਨੂੰ ਖਾਸ ਤੋਹਫਾ, ਯਾਦ ਕੀਤੇ ਦੋਸਤੀ ਦੇ ਪਲ
ਇਸ ਤੋਂ ਪਹਿਲਾਂ 5 ਫਰਵਰੀ ਨੂੰ 104 ਭਾਰਤੀਆਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਸੀ। ਡਿਪੋਰਟ ਕੀਤੇ ਗਏ ਭਾਰਤੀਆਂ ਵਿੱਚ ਦੇਸ਼ ਦੇ ਛੇ ਰਾਜਾਂ ਦੇ ਲੋਕ ਸ਼ਾਮਲ ਸਨ। ਇਨ੍ਹਾਂ ਵਿੱਚ ਹਰਿਆਣਾ ਦੇ 34, ਗੁਜਰਾਤ ਦੇ 33 ਅਤੇ ਪੰਜਾਬ ਦੇ 30 ਲੋਕਾਂ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਦੇ 3, ਉੱਤਰ ਪ੍ਰਦੇਸ਼ ਦੇ 2 ਅਤੇ ਚੰਡੀਗੜ੍ਹ ਦੇ 2 ਵਿਅਕਤੀ ਸ਼ਾਮਲ ਸਨ।