15 ਜਨਵਰੀ ਨੂੰ ਹੋਣ ਵਾਲੀ UGC-NET ਪ੍ਰੀਖਿਆ ਮੁਲਤਵੀ, NTA ਨੇ ਜਾਰੀ ਕੀਤਾ ਨੋਟਿਸ
ਨਵੀ ਦਿੱਲੀ, 14 ਜਨਵਰੀ : 15 ਜਨਵਰੀ 2025 ਨੂੰ ਹੋਣ ਵਾਲੀ UGC NET ਦਸੰਬਰ 2024 ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ। ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਇੱਕ ਜਨਤਕ ਨੋਟਿਸ ਜਾਰੀ ਕਰਕੇ ਪ੍ਰੀਖਿਆ ਨੂੰ ਮੁਲਤਵੀ ਕਰਨ ਦੀ ਜਾਣਕਾਰੀ ਦਿੱਤੀ ਹੈ।15 ਜਨਵਰੀ ਦੀ ਪ੍ਰੀਖਿਆ ਦੀ ਸੋਧੀ ਹੋਈ ਮਿਤੀ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।
NTA ਵੱਲੋਂ ਨੋਟਿਸ ਜਾਰੀ
ਧਿਆਨ ਰਹੇ ਕਿ ਸਿਰਫ 15 ਜਨਵਰੀ ਨੂੰ ਹੋਣ ਵਾਲੀ UGC NET ਦਸੰਬਰ 2024 ਦੀ ਪ੍ਰੀਖਿਆ ਨੂੰ ਮੁਲਤਵੀ ਕੀਤਾ ਗਿਆ ਹੈ। 16 ਜਨਵਰੀ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਯੋਜਨਾ ਅਨੁਸਾਰ ਹੀ ਹੋਣਗੀਆਂ। NTA ਨੇ ਅਧਿਕਾਰਤ ਨੋਟਿਸ ਵਿੱਚ ਕਿਹਾ ਹੈ, ‘ਰਾਸ਼ਟਰੀ ਟੈਸਟਿੰਗ ਏਜੰਸੀ ਨੂੰ ਪੋਂਗਲ, ਮਕਰ ਸੰਕ੍ਰਾਂਤੀ ਅਤੇ ਹੋਰ ਤਿਉਹਾਰਾਂ ਦੇ ਕਾਰਨ 15 ਜਨਵਰੀ 2025 ਨੂੰ ਹੋਣ ਵਾਲੀ UGC-NET ਦਸੰਬਰ 2024 ਦੀ ਪ੍ਰੀਖਿਆ ਨੂੰ ਮੁਲਤਵੀ ਕਰਨ ਦੀ ਬੇਨਤੀ ਪ੍ਰਾਪਤ ਹੋਈ। ਉਮੀਦਵਾਰਾਂ ਦੇ ਹਿੱਤ ਵਿੱਚ, NTA ਨੇ ਸਿਰਫ਼ 15 ਜਨਵਰੀ, 2025 ਨੂੰ ਹੋਣ ਵਾਲੀ UGC-NET ਦਸੰਬਰ 2024 ਦੀ ਪ੍ਰੀਖਿਆ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਪ੍ਰੀਖਿਆ ਦੀ ਨਵੀਂ ਮਿਤੀ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।”
ਦਿੱਲੀ ਸੀਐਮ ਆਤਿਸ਼ੀ ਖਿਲਾਫ FIR ਦਰਜ, ਪੜ੍ਹੋ ਕੀ ਹੈ ਪੂਰਾ ਮਾਮਲਾ