TV ਐਕਟਰ ਅਮਨ ਜੈਸਵਾਲ ਦੀ ਸੜਕ ਹਾਦਸੇ ‘ਚ ਦਰਦਨਾਕ ਮੌ.ਤ, 23 ਸਾਲ ਦੀ ਉਮਰ ‘ਚ ਦੁਨੀਆ ਨੂੰ ਕਿਹਾ ਅਲਵਿਦਾ
ਟੀਵੀ ਸੀਰੀਅਲ ‘ਧਰਤੀਪੁਤਰ ਨੰਦਿਨੀ’ ਫੇਮ ਐਕਟਰ ਅਮਨ ਜੈਸਵਾਲ ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਉਹ ਬਾਈਕ ‘ਤੇ ਸ਼ੂਟਿੰਗ ਲਈ ਜਾ ਰਹੇ ਸਨ। ਮੁੰਬਈ ਦੇ ਜੋਗੇਸ਼ਵਰੀ ਹਾਈਵੇਅ ‘ਤੇ ਇਕ ਟਰੱਕ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਜਿਸ ਤੋਂ ਬਾਅਦ ਉਹ ਹਾਈਵੇਅ ‘ਤੇ ਡਿੱਗ ਗਏ। ਹਾਦਸੇ ਦੇ ਕਰੀਬ 25-30 ਮਿੰਟਾਂ ਵਿੱਚ ਹੀ ਉਨ੍ਹਾਂ ਦੀ ਮੌਤ ਹੋ ਗਈ।
ਧਰਤੀਪੁਤਰ ਨੰਦਿਨੀ ਸ਼ੋਅ ਚ ਆਏ ਸਨ ਨਜ਼ਰ
ਦੱਸ ਦਈਏ ਕਿ ਅਮਨ ਜੈਸਵਾਲ ਬਲੀਆ, ਯੂਪੀ ਦਾ ਰਹਿਣ ਵਾਲਾ ਸੀ। ਉਹ ਅਦਾਕਾਰ ਬਣਨ ਦਾ ਸੁਪਨਾ ਲੈ ਕੇ ਮੁੰਬਈ ਆਇਆ ਸੀ। ਉਸ ਨੇ ਆਪਣੀ ਮਿਹਨਤ ਨਾਲ ਇਸ ਸੁਪਨੇ ਨੂੰ ਸਾਕਾਰ ਕੀਤਾ। ਹਾਲਾਂਕਿ ਇਸ ਸੜਕ ਹਾਦਸੇ ਨੇ ਛੋਟੀ ਉਮਰ ਵਿੱਚ ਹੀ ਉਸਦੀ ਜਾਨ ਲੈ ਲਈ। ਅਮਨ ਸਿਰਫ਼ 23 ਸਾਲ ਦਾ ਸੀ। ਸ਼ੋਅ ‘ਧਰਤੀਪੁਤਰ ਨੰਦਿਨੀ’ ਸਾਲ 2023 ‘ਚ ਸ਼ੁਰੂ ਹੋਇਆ ਸੀ। ਇਸ ਸ਼ੋਅ ਵਿੱਚ ਅਮਨ ਪਹਿਲੀ ਵਾਰ ਮੁੱਖ ਭੂਮਿਕਾ ਵਿੱਚ ਨਜ਼ਰ ਆਏ ਸਨ। ਇਸ ਤੋਂ ਪਹਿਲਾਂ ਉਹ ਟੀਵੀ ਸ਼ੋਅ ‘ਉਡਾਰੀਆ’ ਅਤੇ ‘ਪੁਣਯਸ਼ਲੋਕ ਅਹਿਲਿਆਬਾਈ’ ਵਿੱਚ ਛੋਟੀਆਂ ਭੂਮਿਕਾਵਾਂ ਵਿੱਚ ਨਜ਼ਰ ਆ ਚੁੱਕੇ ਹਨ। ਉਹ ਆਡੀਸ਼ਨ ਲਈ ਹੋਣ ਵਾਲੇ ਸਕ੍ਰੀਨ ਟੈਸਟ ਲਈ ਸ਼ੂਟ ਤੇ ਜਾ ਰਿਹਾ ਸੀ।