ਆਮਿਰ ਖਾਨ ਦੀ ਫਿਲਮ ‘ਸਿਤਾਰੇ ਜ਼ਮੀਨ ਪਰ’ ਦਾ ਟ੍ਰੇਲਰ ਮੁਲਤਵੀ, ਜਾਣੋ ਕਿਉਂ ਲਿਆ ਗਿਆ ਇਹ ਫੈਸਲਾ?

0
100

ਸਾਲ 2007 ਵਿੱਚ ਆਮਿਰ ਖਾਨ ਦੀ ਫਿਲਮ ‘ਤਾਰੇ ਜ਼ਮੀਨ ਪਰ’ ਰਿਲੀਜ਼ ਹੋਈ ਸੀ, ਇਸ ਫਿਲਮ ਨੂੰ ਅੱਜ ਤੱਕ ਆਪਣੀ ਵਿਲੱਖਣ ਕਹਾਣੀ ਲਈ ਯਾਦ ਕੀਤਾ ਜਾਂਦਾ ਹੈ। ਇਹ ਆਮਿਰ ਖਾਨ ਦੁਆਰਾ ਨਿਰਦੇਸ਼ਤ ਪਹਿਲੀ ਫਿਲਮ ਸੀ ਅਤੇ ਉਨ੍ਹਾਂ ਨੇ ‘ਤਾਰੇ ਜ਼ਮੀਨ ਪਰ’ ਵਿੱਚ ਕੰਮ ਵੀ ਕੀਤਾ ਸੀ, ਇਸ ਫਿਲਮ ਦਾ ਸੀਕਵਲ ‘ਸਿਤਾਰ ਜ਼ਮੀਨ ਪਰ’ ਵੀ ਜਲਦੀ ਹੀ ਰਿਲੀਜ਼ ਹੋਵੇਗਾ।

ਪਰ ਇਸ ਵਿਚਾਲੇ ਹੀ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਣ ਵਾਲਾ ਸੀ ਪਰ ਹੁਣ ਇਸਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ, ਆਮਿਰ ਖਾਨ ਦੀ ਪ੍ਰੋਡਕਸ਼ਨ ਟੀਮ ਨੇ ਦੇਸ਼ ਦੀ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਫਿਲਮ ‘ਸਿਤਾਰੇ ਜ਼ਮੀਨ ਪਰ’ ਦੇ ਟ੍ਰੇਲਰ ਨੂੰ ਮੁਲਤਵੀ ਕਰ ਦਿੱਤਾ ਹੈ। ਉਹ ਆਪਣੇ ਦੇਸ਼ ਦੀ ਫੌਜ ਦੇ ਨਾਲ ਖੜੇ ਰਹਿਣਾ ਚਾਹੁੰਦੇ ਹਨ। ਫਿਲਮ ‘ਸਿਤਾਰੇ ਜ਼ਮੀਨ ਪਰ’ 20 ਜੂਨ 2025 ਨੂੰ ਰਿਲੀਜ਼ ਹੋਣ ਵਾਲੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਦੀ ਰਿਲੀਜ਼ ਵਿੱਚ ਵੀ ਦੇਰੀ ਹੋ ਸਕਦੀ ਹੈ।ਫਿਲਹਾਲ, ਹੁਣ ਤੱਕ ਇਸ ਮਾਮਲੇ ਬਾਰੇ ਫਿਲਮ ਨਿਰਮਾਤਾਵਾਂ ਵੱਲੋਂ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ।

LEAVE A REPLY

Please enter your comment!
Please enter your name here