ਭਾਰਤੀ ਫੌਜੀ ਮਹਿਲਾ ਅਧਿਕਾਰੀ ਦੇ ਘਰ ਚੋਰਾਂ ਨੇ ਲਗਾਇਆ ਸਨ੍ਹ

0
22
Thieves break

ਵੇਲੋਰ, 5 ਅਗਸਤ 2025 : ਭਾਰਤ ਦੇਸ਼ ਦੀ ਕੇਂਦਰੀ ਰਿਜ਼ਰਵ ਪੁਲਸ ਫੋਰਸ (Central Reserve Police Force) ਦੀ ਇੱਕ ਮਹਿਲਾ ਅਧਿਕਾਰੀ ਕਲਾਵਤੀ ਦੇ ਘਰ ਚੋਰਾਂ ਨੇ ਸਨ੍ਹ (The house was robbed by thieves) ਲਗਾ ਦਿੱਤਾ ।

ਦੱਸਣਯੋਗ ਹੈ ਕਿ ਜਿਸ ਮਹਿਲਾ ਦੇ ਘਰ ਚੋਰੀ ਹੋਈ ਉਹ ਸੀ. ਆਰ. ਪੀ. ਐਫ. ਅਧਿਕਾਰੀ ਇਸ ਸਮੇਂ ਜੰਮੂ-ਕਸ਼ਮੀਰ ਵਿੱਚ ਤਾਇਨਾਤ ਹੈ ਅਤੇ ਚੋਰੀ ਦੀ ਸ਼ਿਕਾਇਤ ਉਸ ਦੇ ਤਾਮਿਲਨਾਡੂ ’ਚ ਰਹਿੰਦੇ ਪਰਿਵਾਰ ਵੱਲੋਂ ਦਰਜ ਕਰਵਾਈ ਗਈ ਹੈ । ਕਲਾਵਤੀ ਨੇ ਆਰੋਪ ਲਗਾਇਆਕਿ ਚੋਰੀ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਆਰਪੀਐਫ ਦੀ ਮਹਿਲਾ ਕਰਮਚਾਰੀ ਕੈਮਰੇ ਸਾਹਮਣੇ ਫੁੱਟ-ਫੁੱਟ ਕੇ ਰੋਣ ਲੱਗੀ ।

ਮੇਰੇ ਵਿਆਹ ਦੇ ਸਾਰੇ ਗਹਿਣੇ ਹੋ ਗਏ ਚੋਰੀ : ਸੀ. ਆਰ. ਪੀ. ਐਫ. ਅਧਿਕਾਰੀ

ਤਾਮਿਲਨਾਡੂ ਵਿਖੇ ਜਿਸ ਸੀ. ਆਰ. ਪੀ. ਐਫ. ਮਹਿਲਾ ਅਧਿਕਾਰੀ ਦੇ ਘਰ ਚੋਰੀ ਹੋਈ ਹੈ ਸਬੰਧੀ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਗਈ ਵੀਡੀਓ ’ਚ ਸੀ. ਆਰ. ਪੀ. ਐਫ. ਕਰਮਚਾਰੀ ਕਲਾਵਤੀ (Kalavati) ਨੇ ਆਪਣਾ ਦੁੱਖ ਬਿਆਨ ਕਰਦਿਆਂ ਦੱਸਿਆ ਕਿ ਉਸਦੇ ਵਿਆਹ ਲਈ ਰੱਖੇ ਸਾਰੇ ਗਹਿਣੇ ਚੋਰੀ ਹੋ ਗਏ ਹਨ ।

ਵੇਲੋਰ ਜ਼ਿਲ੍ਹਾ ਪੁਲਸ ਨੇ ਦੱਸਿਆ ਕਿ ਕਲਾਵਤੀ ਦੇ ਪਿਤਾ ਕੁਮਾਰਸਾਮੀ ਨੇ ਬੀਤੀ 24 ਜੂਨ ਨੂੰ ਪੁਲਿਸ ਕੋਲ ਘਰ ਚੋਰੀ ਚੋਣ ਦੀ ਸ਼ਿਕਾਇਤ ਦਰਜ ਕਰਵਾਈ ਸੀ । ਉਨ੍ਹਾਂ ਸ਼ਿਕਾਇਤ (complaint) ’ਚ ਦਰਜ ਕਰਵਾਇਆ ਸੀ ਕਿ ਘਰ ’ਚ ਵਿਆਹ ਲਈ ਰੱਖੇ ਸੋਨੇ ਦੇ ਗਹਿਣੇ ਅਤੇ 50 ਹਜ਼ਾਰ ਰੁਪਏ ਅਤੇ ਇਕ ਰੇਸ਼ਮੀ ਸਾੜ੍ਹੀ ਚੋਰੀ ਹੋ ਗਏ ਹਨ । ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਅਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ।

Read More : ਤਿੰਨ ਵਿਅਕਤੀ ਚੋਰੀ ਦੇ ਮੋਟਰਸਾਈਕਲਾਂ ਸਮੇਤ ਗ੍ਰਿਫ਼ਤਾਰ

LEAVE A REPLY

Please enter your comment!
Please enter your name here