
ਭਾਰਤ ‘ਚ ਐਂਟਰੀ ਲਈ ਤਿਆਰ Tesla, ਬੀਕੇਸੀ, ਮੁੰਬਈ ਵਿੱਚ ਖੁਲ੍ਹੇਗਾ ਪਹਿਲਾ ਸ਼ੋਅਰੂਮ
ਦੁਨੀਆ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਵਾਹਨ (EV) ਨਿਰਮਾਤਾ ਕੰਪਨੀ ਟੇਸਲਾ ਭਾਰਤ ਵਿੱਚ ਆਪਣਾ ਪਹਿਲਾ ਸ਼ੋਅਰੂਮ ਮੁੰਬਈ ਵਿੱਚ ਖੋਲ੍ਹੇਗੀ। ਇਹ ਬਾਂਦਰਾ ਕੁਰਲਾ ਕੰਪਲੈਕਸ (ਬੀਕੇਸੀ), ਮੁੰਬਈ ਵਿੱਚ ਖੋਲਿਆ ਜਾਵੇਗਾ। ਕੰਪਨੀ ਨੇ ਇਸ ਦੇ ਲਈ ਹਾਲ ਹੀ ‘ਚ ਡੀਲ ਫਾਈਨਲ ਕੀਤੀ ਹੈ।
ਦਿੱਲੀ ਦੇ ਐਰੋਸਿਟੀ ਕੰਪਲੈਕਸ ਵਿੱਚ ਦੂਜਾ ਸ਼ੋਅਰੂਮ
ਮੀਡੀਆ ਰਿਪੋਰਟਸ ਮੁਤਾਬਿਕ ਟੇਸਲਾ ਬੀਕੇਸੀ ਵਿੱਚ ਇੱਕ ਵਪਾਰਕ ਟਾਵਰ ਦੀ ਜ਼ਮੀਨੀ ਮੰਜ਼ਿਲ ‘ਤੇ 4,000 ਵਰਗ ਫੁੱਟ ਜਗ੍ਹਾ ਲੈ ਰਹੀ ਹੈ। ਇੱਥੇ ਇਹ ਆਪਣੀਆਂ ਕਾਰਾਂ ਦੇ ਮਾਡਲਾਂ ਦਾ ਪ੍ਰਦਰਸ਼ਨ ਅਤੇ ਵਿਕਰੀ ਕਰੇਗੀ। ਕੰਪਨੀ ਇਸ ਜਗ੍ਹਾ ਲਈ ਲਗਭਗ 900 ਰੁਪਏ ਪ੍ਰਤੀ ਵਰਗ ਫੁੱਟ ਜਾਂ ਲਗਭਗ 35 ਲੱਖ ਰੁਪਏ ਮਹੀਨਾਵਾਰ ਲੀਜ਼ ਕਿਰਾਏ ਦਾ ਭੁਗਤਾਨ ਕਰੇਗੀ। ਲੀਜ਼ ਸਮਝੌਤਾ ਪੰਜ ਸਾਲਾਂ ਲਈ ਹੈ। ਇਸ ਦੇ ਨਾਲ ਹੀ ਟੇਸਲਾ ਦਾ ਦੂਜਾ ਸ਼ੋਅਰੂਮ ਦਿੱਲੀ ਦੇ ਐਰੋਸਿਟੀ ਕੰਪਲੈਕਸ ਵਿੱਚ ਖੋਲ੍ਹੇ ਜਾਣ ਦੀ ਉਮੀਦ ਹੈ।
13 ਅਸਾਮੀਆਂ ਲਈ ਨੌਕਰੀ ਦੀ ਸੂਚੀ
ਜ਼ਿਕਰਯੋਗ ਹੈ ਕਿ ਲੀਜ਼ ਨੂੰ ਅੰਤਿਮ ਰੂਪ ਦੇਣ ਦਾ ਕੰਮ ਅਮਰੀਕਾ ਫੇਰੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਸਕ ਦੀ ਮੁਲਾਕਾਤ ਦੇ ਦੋ ਹਫ਼ਤੇ ਬਾਅਦ ਹੀ ਹੋਇਆ। ਇਸ ਤੋਂ ਤੁਰੰਤ ਬਾਅਦ ਟੇਸਲਾ ਨੇ ਭਾਰਤ ਵਿੱਚ 13 ਅਸਾਮੀਆਂ ਲਈ ਨੌਕਰੀ ਦੀ ਸੂਚੀ ਵੀ ਪੋਸਟ ਕੀਤੀ।
ਇਹ ਵੀ ਪੜੋ : ਜ਼ੇਲੇਂਸਕੀ ਪਹੁੰਚੇ ਬ੍ਰਿਟੇਨ, ਪ੍ਰਧਾਨ ਮੰਤਰੀ ਕੀਰ ਨੇ ਕੀਤਾ ਸਵਾਗਤ