ਹਿਮਾਚਲ ‘ਚ 2 ਪਾਵਰ ਪ੍ਰੋਜੈਕਟ ਸਥਾਪਿਤ ਕਰੇਗਾ ਤੇਲੰਗਾਨਾ

0
61

ਹਿਮਾਚਲ, 29 ਮਾਰਚ: ਹਿਮਾਚਲ ਸਰਕਾਰ ਅਤੇ ਤੇਲੰਗਾਨਾ ਵਿਚਕਾਰ ਸ਼ਨੀਵਾਰ ਨੂੰ ਦੋ ਪਾਵਰ ਪ੍ਰੋਜੈਕਟਾਂ ਨੂੰ ਲੈ ਕੇ ਇੱਕ ਸਮਝੌਤਾ ਹੋਇਆ। ਇਸ ਸਹਿਮਤੀ ਪੱਤਰ ‘ਤੇ ਮੁੱਖ ਮੰਤਰੀ ਸੁਖਵਿੰਦਰ ਸੁੱਖੂ ਅਤੇ ਤੇਲੰਗਾਨਾ ਦੇ ਉਪ ਮੁੱਖ ਮੰਤਰੀ ਮੱਲੂ ਭੱਟੀ ਵਿਕਰਮਰਕਾ ਦੀ ਮੌਜੂਦਗੀ ਵਿੱਚ ਦੋਵਾਂ ਰਾਜਾਂ ਦੇ ਊਰਜਾ ਦੇ ਪ੍ਰਮੁੱਖ ਸਕੱਤਰਾਂ ਨੇ ਹਸਤਾਖਰ ਕੀਤੇ।

ਬਿਹਾਰ ਬੋਰਡ 10ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ, 82.11 ਫੀਸਦੀ ਵਿਦਿਆਰਥੀ ਹੋਏ ਪਾਸ

ਦੱਸ ਦੇਈਏ ਕਿ ਤੇਲੰਗਾਨਾ ਸਰਕਾਰ ਹਿਮਾਚਲ ਦੇ ਲਾਹੌਲ-ਸਪੀਤੀ ਵਿੱਚ ਦੋ ਹਾਈਡਰੋ ਪ੍ਰੋਜੈਕਟ ਲਗਾਉਣ ਜਾ ਰਹੀ ਹੈ। ਇਨ੍ਹਾਂ ਵਿੱਚੋਂ ਇੱਕ ਸੇਲੀ ਪਾਵਰ ਪ੍ਰੋਜੈਕਟ 400 ਮੈਗਾਵਾਟ ਦਾ ਅਤੇ ਦੂਜਾ ਮਿਆਡ ਪ੍ਰੋਜੈਕਟ 120 ਮੈਗਾਵਾਟ ਦਾ ਹੋਵੇਗਾ। ਇਸ ਤੋਂ ਬਾਅਦ ਮੁੱਖ ਮੰਤਰੀ ਸੁੱਖੂ ਨੇ ਕਿਹਾ ਕਿ 40 ਸਾਲਾਂ ਬਾਅਦ ਸੂਬਾ ਸਰਕਾਰ ਇਨ੍ਹਾਂ ਬਿਜਲੀ ਪ੍ਰਾਜੈਕਟਾਂ ਨੂੰ ਆਪਣੇ ਹੱਥਾਂ ਵਿੱਚ ਲਵੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਜੋ ਪਣ-ਬਿਜਲੀ ਪ੍ਰਾਜੈਕਟ ਸਾਡੀਆਂ ਸ਼ਰਤਾਂ ਨਹੀਂ ਮੰਨਣਗੇ। ਸਰਕਾਰ ਇਨ੍ਹਾਂ ਨੂੰ ਆਪਣੇ ਅਧੀਨ ਲੈ ਲਵੇਗੀ।

LEAVE A REPLY

Please enter your comment!
Please enter your name here