PM ਮੋਦੀ ਦੇ ਜਹਾਜ਼ ‘ਚ ਆਈ ਤਕਨੀਕੀ ਖਰਾਬੀ, ਹਵਾਈ ਅੱਡੇ ਦੇ ਬਾਹਰ ਵਧਾਈ ਗਈ ਸੁਰੱਖਿਆ
ਨਵੀਂ ਦਿੱਲੀ: ਝਾਰਖੰਡ ‘ਚ ਚੋਣ ਰੈਲੀ ਨੂੰ ਸੰਬੋਧਨ ਕਰਨ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੈਲੀਕਾਪਟਰ ‘ਚ ਤਕਨੀਕੀ ਖਰਾਬੀ ਆਉਣ ਦੀ ਖਬਰ ਸਾਹਮਣੇ ਹੈ। ਇਸ ਕਾਰਨ ਪੀਐਮ ਮੋਦੀ ਦੇ ਹੈਲੀਕਾਪਟਰ ਨੂੰ ਦੇਵਘਰ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ।
ਭੇਜਿਆ ਗਿਆ ਇਕ ਹੋਰ ਜਹਾਜ਼
ਇਸ ਸਮੇਂ ਪੀਐਮ ਮੋਦੀ ਆਪਣੇ ਹੈਲੀਕਾਪਟਰ ‘ਚ ਬੈਠ ਕੇ ਉਸ ਦੇ ਠੀਕ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਲਿਆਉਣ ਲਈ ਦਿੱਲੀ ਤੋਂ ਇੱਕ ਹੋਰ ਜਹਾਜ਼ ਭੇਜਿਆ ਜਾ ਰਿਹਾ ਹੈ। ਅਜਿਹੇ ‘ਚ ਉਨ੍ਹਾਂ ਦੀ ਦਿੱਲੀ ਵਾਪਸੀ ‘ਚ ਦੇਰੀ ਹੋ ਸਕਦੀ ਹੈ।
ਇਹ ਵੀ ਪੜ੍ਹੋ : ਗੁਜਰਾਤ ਦੇ ਪੋਰਬੰਦਰ ਤੋਂ 500 ਕਿਲੋਗ੍ਰਾਮ ਨਸ਼ੀਲੇ ਪਦਾਰਥ ਬਰਾਮਦ
ਦੱਸ ਦਈਏ ਕਿ ਦੇਵਘਰ ਤੋਂ ਪਹਿਲਾਂ ਪੀਐਮ ਮੋਦੀ ਬਿਹਾਰ ਦੇ ਜਮੁਈ ਪਹੁੰਚੇ ਸਨ। ਮੋਦੀ ਸਵੇਰੇ ਇਸ ਜਹਾਜ਼ ਰਾਹੀਂ ਦੇਵਘਰ ਆਏ ਸਨ। ਇੱਥੋਂ ਉਹ ਬਿਹਾਰ ‘ਚ ਜਮੁਈ ਆਦਿਵਾਸੀ ਦਿਵਸ ‘ਤੇ ਆਯੋਜਿਤ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਗਏ ਸਨ। ਵਾਪਸੀ ‘ਤੇ ਉਨ੍ਹਾਂ ਨੇ ਦੇਵਘਰ ਤੋਂ ਦਿੱਲੀ ਜਾਣਾ ਸੀ, ਪਰ ਜਹਾਜ਼ ਟੇਕ ਆਫ ਨਹੀਂ ਹੋ ਸਕਿਆ। ਹਵਾਈ ਅੱਡੇ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ।