ਹੈਦਰਾਬਾਦ ਵਿਚ ਹੋਇਆ ਸਰੋਗੇਸੀ ਤੇ ਬੱਚੇ ਵੇਚਣ ਦੇ ਗਿਰੋਹ ਦਾ ਪਰਦਾਫਾਸ਼

0
7
Surrogacy

ਹੈਦਰਾਬਾਦ, 28 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਹੈਦਰਾਬਾਦ (Hyderabad) ਵਿਖੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ ਜਿਸ ਵਲੋਂ ਬੱਚੇ ਵੇਚਣ ਦਾ ਗੋਰਖ ਧੰਦਾ (The dirty business of selling children) ਕੀਤਾ ਜਾਂਦਾ ਸੀ । ਇਥੇ ਹੀ ਬਸ ਨਹੀਂ ਅਜਿਹਾ ਕੰਮ ਕਰਨ ਲਈ ਚਲਾਏ ਜਾ ਰਹੇ ਫਰਟੀਲਿਟੀ ਕਲੀਨਿਕ ਦੇ ਮਾਲਕਾਂ ਅਤੇ ਹੋਰਨਾਂ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਕੁੱਲ ਗਿਣਤੀ 8 ਬਣਦੀ ਹੈ ।

ਕਿਵੇਂ ਆਇਆ ਗਿਰੋਹ ਦਾ ਕਾਰਜ ਸਾਹਮਣੇ

ਹੈਦਰਾਬਾਦ ਦੇ ਉਕਤ ਫਰਟੀਲਿਟੀ ਕਲੀਨਿਕ (Fertility Clinic) ਵਿਖੇ ਜਦੋਂ ਇਕ ਜੋੜੇ ਵਲੋਂ ਆਪਣੇ ਡੀ. ਐਨ. ਏ. ਟੈਸਟ ਲਈ ਅੱਗੇ ਆਇਆ ਗਿਆ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਜੋ ਬੱਚਾ ਉਨ੍ਹਾਂ ਸਰੋਗੇਸੀ ਤਕਨੀਕ ਰਾਹੀਂ ਪੈਦਾ ਕੀਤਾ ਸੀ ਉਹ ਉਨ੍ਹਾਂ ਦਾ ਹੈ ਹੀ ਨਹੀਂ, ਜਿਸਦੇ ਚਲਦਿਆਂ ਜੌੜੇ ਵਲੋਂ ਉਨ੍ਹਾਂ ਨਾਲ ਹੋਈ ਧੋਖੇਬਾਜੀ ਦੇ ਚਲਦਿਆਂ ਪੁਲਸ ਕੋਲ ਜਾਇਆ ਗਿਆ ਤੇ ਦਸਿਆ ਗਿਆ ਕਿ ਮੁੱਖ ਮੁਲਜ਼ਮ ਡਾਕਟਰ ਏ. ਨਮਰਥਾ (64) ਨੇ ਅਪਣੇ ਸਾਥੀਆਂ ਅਤੇ ਏਜੰਟਾਂ ਨਾਲ ਮਿਲ ਕੇ ਕਮਜ਼ੋਰ ਔਰਤਾਂ, ਖਾਸ ਤੌਰ ਉਤੇ ਗਰਭਪਾਤ ਕਰਵਾਉਣ ਵਾਲੀਆਂ ਔਰਤਾਂ ਨੂੰ ਨਿਸ਼ਾਨਾ ਬਣਾਇਆ ਹੋਇਆ ਹੈ ਅਤੇ ਪੈਸੇ ਅਤੇ ਹੋਰ ਕਾਰਨਾਂ ਦੇ ਬਦਲੇ ਉਨ੍ਹਾਂ ਨੂੰ ਗਰਭਅਵਸਥਾ ਜਾਰੀ ਰੱਖਣ ਦਾ ਲਾਲਚ ਦਿਤਾ।

ਕੀ ਦੱਸਿਆ ਡਿਪਟੀ ਕਮਿਸ਼ਨਰ ਆਫ ਪੁਲਸ ਨੇ

ਹੈਦਰਾਬਾਦ ਦੇ ਪੁਲਸ ਡਿਪਟੀ ਕਮਿਸ਼ਨਰ (ਉੱਤਰੀ ਜ਼ੋਨ-ਹੈਦਰਾਬਾਦ) ਐਸ. ਰਸ਼ਮੀ ਪੇਰੂਮਲ ਨੇ ਦਸਿਆ ਕਿ ਇਨ੍ਹਾਂ ਨਵਜੰਮੇ ਬੱਚਿਆਂ ਨੂੰ ਸਰੋਗੇਸੀ ਰਾਹੀਂ ਪੈਦਾ ਹੋਏ ਬੱਚਿਆਂ ਵਜੋਂ ਮਾਪਿਆਂ ਨੂੰ ਸੌਂਪ ਦਿਤਾ ਜਾਂਦਾ ਸੀ, ਜਿਸ ਨਾਲ ਗਾਹਕਾਂ ਨੂੰ ਗੁਮਰਾਹ ਕੀਤਾ ਗਿਆ ਕਿ ਬੱਚੇ ਉਨ੍ਹਾਂ ਦੇ ਹੀ ਹਨ ।

Read More : ਪੁਲਸ ਨੇ ਕੀਤਾ ਆਨ ਲਾਈਨ ਗੇਮਿੰਗ ਠੱਗੀ ਗਿਰੋਹ ਦਾ ਪਰਦਾਫਾਸ਼

LEAVE A REPLY

Please enter your comment!
Please enter your name here