ਬੰਬੇ ਹਾਈਕੋਰਟ ਦੇ ਫ਼ੈਸਲੇ ਤੇ ਸੁਪਰੀਮ ਕੋਰਟ ਨੇ ਲਗਾਈ ਰੋਕ

0
10
Supreme Court

ਨਵੀਂ ਦਿੱਲੀ, 24 ਜੁਲਾਈ 2025 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰਾ (Maharashtra) ਦੇ ਸ਼ਹਿਰ ਮੁੰਬਈ ਜਿਸਨੂੰ ਭਾਰਤ ਦਾ ਵਿੱਤੀ ਸ਼ਹਿਰ ਤੇ ਸੁਪਨਿਆਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ ਵਿਖੇ 2006 ਵਿਚ ਮੁੰਬਈ ਟ੍ਰੇਨ ਵਿਚ 12 ਵਿਅਕਤੀਆਂ ਵਲੋਂ ਜੋ ਬੰਬ ਧਮਾਕੇ (Bombings) ਕੀਤੇ ਗਏ ਸਨ ਨੂੰ ਬਰੀ ਕੀਤੇ ਜਾਣ ਦੇ ਬੰਬਈ ਹਾਈਕੋਰਟ ਦੇ ਫ਼ੈਸਲੇ ਤੇ ਮਾਨਯੋਗ ਤੇ ਸਰਵਉਚ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਹੈ ।

ਦੋ ਜਸਟਿਸ ਦੇ ਬੈਂਚ ਨੇ ਕੀਤਾ 12 ਦੇ 12 ਵਿਅਕਤੀਆਂ ਨੂੰ ਨੋਟਿਸ ਜਾਰੀ

ਮਾਨਯੋਗ ਅਦਾਲਤ ਦੇ ਜਸਟਿਸ ਐਮ. ਐਮ. ਸੁੰਦਰੇਸ਼ ਅਤੇ ਐਨ ਕੋਟੀਸ਼ਵਰ ਸਿੰਘ ਦੇ ਬੈਂਚ ਨੇ ਮਾਮਲੇ ਦੇ ਸਾਰੇ ਦੋਸ਼ੀਆਂ ਨੂੰ ਨੋਟਿਸ ਜਾਰੀ ਕੀਤੇ ਅਤੇ ਰਾਜ ਸਰਕਾਰ ਦੀ ਅਪੀਲ `ਤੇ ਜਿਥੇ ਉਨ੍ਹਾਂ ਤੋਂ ਜਵਾਬ ਮੰਗਿਆ, ਉਥੇ ਸੁਪਰੀਮ ਕੋਰਟ ਨੇ ਕਿਹਾ ਕਿ ਹਾਈ ਕੋਰਟ ਦੇ ਫੈਸਲੇ ਨੂੰ ਇੱਕ ਮਿਸਾਲ ਨਹੀਂ ਮੰਨਿਆ ਜਾਣਾ ਚਾਹੀਦਾ ।

ਹਾਈ ਕੋਰਟ ਦੇ ਜਸਟਿਸ ਅਨਿਲ ਕਿਲੋਰ ਅਤੇ ਸ਼ਿਆਮ ਚੰਦਕ ਦੀ ਵਿਸ਼ੇਸ਼ ਬੈਂਚ ਨੇ ਸੋਮਵਾਰ ਨੂੰ ਸਾਰੇ 12 ਦੋਸ਼ੀਆਂ ਨੂੰ ਬਰੀ (12 accused acquitted) ਕਰ ਦਿੱਤਾ ਸੀ ਅਤੇ ਕਿਹਾ ਸੀ ਕਿ ਇਸਤਗਾਸਾ ਪੱਖ ਕੇਸ ਸਾਬਤ ਕਰਨ ਵਿੱਚ ਪੂਰੀ ਤਰ੍ਹਾਂ ਅਸਫਲ ਰਿਹਾ ਹੈ ਅਤੇ ਇਹ ਵਿਸ਼ਵਾਸ ਕਰਨਾ ਮੁਸ਼ਕਲ ਹੈ ਕਿ ਦੋਸ਼ੀਆਂ ਨੇ ਅਪਰਾਧ ਕੀਤਾ ਹੈ, ਜਿਸ ਤੇ ਵਿਸ਼ੇਸ਼ ਅਦਾਲਤ ਨੇ ਇਨ੍ਹਾਂ 12 ਦੋਸ਼ੀਆਂ ਵਿੱਚੋਂ ਪੰਜ ਨੂੰ ਮੌਤ ਦੀ ਸਜ਼ਾ ਅਤੇ ਸੱਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ । ਮੌਤ ਦੀ ਸਜ਼ਾ ਪਾਉਣ ਵਾਲੇ ਇੱਕ ਦੋਸ਼ੀ ਦੀ 2021 ਵਿੱਚ ਮੌਤ ਹੋ ਗਈ।

2006 ਵਿਚ ਵਾਪਰੀ ਘਟਨਾ ਵਿਚ ਕਿੰਨੇ ਮਾਰੇ ਗਏ ਸੀ

ਮੁੰਬਈ ਸ਼ਹਿਰ ਵਿਚ ਚਲਦੀਆਂ ਟ੍ਰੇਨਾਂ ਵਿਚ 11 ਜੁਲਾਈ 2006 ਨੂੰ ਵੱਖ-ਵੱਖ ਥਾਵਾਂ `ਤੇ ਹੋਏ ਸੱਤ ਧਮਾਕਿਆਂ ਵਿੱਚ 180 ਤੋਂ ਵੱਧ ਲੋਕ ਮਾਰੇ ਗਏ ਸਨ। ਹਾਈ ਕੋਰਟ ਨੇ 2015 ਵਿੱਚ ਇੱਕ ਵਿਸ਼ੇਸ਼ ਅਦਾਲਤ ਦੁਆਰਾ ਦੋਸ਼ੀ ਠਹਿਰਾਏ ਜਾਣ ਅਤੇ ਸਜ਼ਾ ਨੂੰ ਚੁਣੌਤੀ ਦੇਣ ਵਾਲੀਆਂ ਦੋਸ਼ੀਆਂ ਦੀਆਂ ਅਪੀਲਾਂ ਨੂੰ ਸਵੀਕਾਰ ਕਰ ਲਿਆ ਸੀ ।

Read More : ਕੈਮੀਕਲ ਫੈਕਟਰੀ ਧਮਾਕੇ ਵਿਚ ਮੌਤ ਦੇ ਘਾਟ ਉਤਰਨ ਵਾਲਿਆਂ ਦੀ ਗਿਣਤੀ ਵਧੀ

LEAVE A REPLY

Please enter your comment!
Please enter your name here