ਸੁਪਰੀਮ ਕੋੋਰਟ ਨੇ ਦਿੱਤੇ ਅਵਾਰਾ ਕੁੱਤਿਆਂ ਨੂੰ ਵੱਖ-ਵੱਖ ਥਾਵਾਂ ਤੋਂ ਹਟਾਉਣ ਦੇ ਨਿਰਦੇਸ਼

0
38
stray dogs

ਨਵੀਂ ਦਿੱਲੀ, 7 ਨਵੰਬਰ 2025 : ਦਿਨੋਂ ਦਿਨ ਵਧਦੇ ਜਾ ਰਹੇ ਅਵਾਰਾ ਕੁੱਤਿਆਂ (Stray dogs) ਦੇ ਆਤੰਕ ਦੇ ਚਲਦਿਆਂ ਭਾਰਤ ਦੇਸ਼ ਦੀ ਮਾਨਯੋਗ ਤੇ ਸਰਵਉਚ ਸੁਪਰੀਮ ਕੋਰਟ ਨੇ ਹੁਕਮ ਦਿੱਤੇ ਹਨ ਕਿ ਅਵਾਰਾ ਕੁੱਤਿਆਂ ਨੂੰ ਵੱਖ-ਵੱਖ ਥਾਵਾਂ ਤੋਂ ਤੁਰੰਤ ਹਟਾਇਆ ਜਾਵੇ ।

ਕਿਹੜੀਆਂ ਕਿਹੜੀਆਂ ਥਾਵਾਂ ਹਨ ਸ਼ਾਮਲ

ਸੁਪਰੀਮ ਕੋਰਟ (Supreme Court) ਨੇ ਜਿਹੜੀਆਂ ਥਾਵਾਂ ਤੋਂ ਕੁੱਤਿਆਂ ਨੂੰ ਹਟਾਉਣ ਦੇ ਹੁਕਮ ਜਾਰੀ ਕੀਤੇ ਹਨ ਵਿਚ ਸਿੱਖਿਆ ਸੰਸਥਾਵਾਂ-ਹਸਪਤਾਲਾਂ ਤੇ ਬੱਸ ਅੱਡਿਆਂ ਸਮੇਤ ਜਨਤਕ ਥਾਵਾਂ ਸ਼ਾਮਲ ਹਨ ।

ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਦਿੱਤੇ ਹੁਕਮ

ਅਵਾਰਾ ਕੁੱਤਿਆਂ ਸਬੰਧੀ ਰਾਖਵਾਂ ਚੱਲਿਆ ਆ ਰਿਹਾ ਫ਼ੈਸਲਾ ਅੱਜ ਸੁਣਾਉਂਦਿਆਂ ਸੁਪਰੀਮ ਕੋਰਟ ਨੇ ਜਿਥੇ ਅਖੀਰਕਾਰ ਦੇ ਹੀ ਦਿੱਤਾ, ਉਥੇ ਭਾਰਤ ਦੇਸ਼ ਦੀਆਂ ਸਮੁੱਚੀਆਂ ਸਟੇਟਾਂ ਦੇ ਚੀਫ ਸੈਕਟਰੀਆਂ ਨੂੰ ਵੀ ਹੁਕਮ ਦਿੱਤਾ ਹੈ ਕਿ ਉਹ ਨਿੱਜੀ ਤੌਰ ਤੇ ਇਹ ਯਕੀਨੀ ਬਣਾਉਣ ਕਿ ਸੜਕਾਂ ਅਤੇ ਮੇਨ ਜੀ. ਟੀ. ਰੋਡਜ ਨੂੰ ਅਵਾਰਾ ਕੁੱਤਿਆਂ ਨੂੰ ਮੁਕਤ ਰੱਖਿਆ ਜਾਵੇ । ਸੁਪਰੀਮ ਕੋਰਟ ਦੇ ਜਸਟਿਸ ਸੰਦੀਪ ਮਹਿਤਾ ਨੇ ਕਿਹਾ ਕਿ ਬੈਂਚ ਦਾ ਹੁਕਮ ਤਿੰਨ ਹਿੱਸਿਆਂ ਵਿਚ ਹੈ, ਜਿਸਦੇ ਚਲਦਿਆਂ ਪਹਿਲਾ ਪਾਲਣਾ ਤੇ ਹੁਕਮ ਹੈ। ਐਮੀਕਸ ਰਿਪੋਰਟ ਦੀ ਸਮੱਗਰੀ ਨੂੰ ਸਾਡੇ ਹੁਕਮ ਦੇ ਇਕ ਅਨਿਖੜਵੇੇਂ ਹਿੱਸੇ ਵਜੋਂ ਪੜ੍ਹਿਆ ਜਾਵੇਗਾ ।

ਕੇਂਦਰ ਸ਼਼ਾਸਤਾ ਸੂਬੇ ਵਿਆਪਕ ਹਲਫਨਾਮਾ ਦਾਇਰ ਕਰਨ

ਸੁਪਰੀਮ ਕੋਰਟ ਨੇ ਭਾਰਤ ਦੇਸ਼ ਦੇ ਅੰਦਰ ਕੇਂਦਰ ਸ਼ਾਸਤ ਸੂਬਿਆਂ (Union Territories) ਨੂੰ ਹੁਕਮ ਦਿੱਤਾ ਹੈ ਕਿ ਅਗਲੀ ਸੁਣਵਾਈ ਤੋੋਂ ਪਹਿਲਾਂ ਇਕ ਵਿਆਪਕ ਹਲਫਨਾਮਾ ਦਾਇਰ ਕੀਤਾ ਜਾਵੇ, ਜਿਸ ਵਿਚ ਰਿਪੋਰਟ ਵਿੱਚ ਉਜਾਗਰ ਕੀਤੀਆਂ ਗਈਆਂ ਕਮੀਆਂ ਨੂੰ ਦੂਰ ਕਰਨ ਲਈ ਚੁੱਕੇ ਗਏ ਕਦਮਾਂ ਦੀ ਰੂਪਰੇਖਾ ਦਿੱਤੀ ਜਾਵੇਗੀ । ਇਸ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨੂੰ ਗੰਭੀਰਤਾ ਨਾਲ ਦੇਖਿਆ ਜਾਵੇਗਾ।

ਕੀ ਆਖਿਆ ਜਸਟਿਸ ਸੰਦੀਪ ਮਹਿਤਾ ਨੇ

ਮਾਨਯੋਗ ਜਸਟਿਸ ਸੰਦੀਪ ਮਹਿਤਾ (Justice Sandeep Mehta) ਨੇ ਕਿਹਾ ਕਿ ਦੂਜਾ ਨੁਕਤਾ ਰਾਜਸਥਾਨ ਹਾਈ ਕੋਰਟ ਦੇ ਨਿਰਦੇਸ਼ਾਂ ਨਾਲ ਸਬੰਧਤ ਹੈ। ਨਿਰਦੇਸ਼ਾਂ ਦੀ ਪੁਸ਼ਟੀ ਕੀਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਸਮੁੱਚੇ ਸੂਬਿਆਂ ਦੇ ਨੋਡਲ ਅਧਿਕਾਰੀ ਰਾਸ਼ਟਰੀ ਰਾਜਮਾਰਗਾਂ ਆਦਿ ਤੋਂ ਅਵਾਰਾ ਪਸ਼ੂਆਂ ਨੂੰ ਹਟਾਉਣਾ ਯਕੀਨੀ ਬਣਾਉਣਗੇ । ਜਸਟਿਸ ਨੇ ਕਿਹਾ ਕਿ ਰਾਜਮਾਰਗਾਂ, ਸੜਕਾਂ ਜਾਂ ਐਕਸਪ੍ਰੈਸਵੇਅ `ਤੇ ਪਾਏ ਜਾਣ ਵਾਲੇ ਸਾਰੇ ਜਾਨਵਰਾਂ ਨੂੰ ਤੁਰੰਤ ਹਟਾਉਣ ਲਈ ਇੱਕ ਸਾਂਝੀ, ਤਾਲਮੇਲ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਪਸ਼ੂਆਂ ਅਤੇ ਹੋਰ ਪਸ਼ੂਆਂ ਨੂੰ ਸਾਰੀ ਲੋੜੀਂਦੀ ਦੇਖਭਾਲ ਪ੍ਰਦਾਨ ਕੀਤੀ ਜਾਵੇਗੀ ।

Read More : ਸੁਪਰੀਮ ਕੋਰਟ ਨੇ ਸਮੁੱਚੀਆਂ ਸਟੇਟਾਂ ਨੂੰ ਅਵਾਰਾ ਕੁੱਤਿਆਂ ਸਬੰਧਧ ਕੀਤੇ ਨੋਟਿਸ ਜਾਰੀ

 

LEAVE A REPLY

Please enter your comment!
Please enter your name here