ਤਿਰੂਪਤੀ ਬਾਲਾਜੀ ਮੰਦਰ ‘ਚ ਭਗਦੜ, 6 ਲੋਕਾਂ ਦੀ ਮੌ/ਤ, ਕਈ ਜ਼ਖਮੀ
ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਬਾਲਾਜੀ ਮੰਦਰ ‘ਚ ਵੈਕੁੰਠ ਦੁਆਰ ਦਰਸ਼ਨ ਟਿਕਟ ਕਾਊਂਟਰ ਨੇੜੇ ਬੁੱਧਵਾਰ ਦੇਰ ਰਾਤ ਭਗਦੜ ਮੱਚ ਗਈ। ਇਸ ਹਾਦਸੇ ‘ਚ ਇਕ ਔਰਤ ਸਮੇਤ 6 ਲੋਕਾਂ ਦੀ ਮੌਤ ਹੋ ਗਈ ਅਤੇ 40 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਫੋਨ ‘ਤੇ ਸਥਿਤੀ ਦੀ ਜਾਣਕਾਰੀ ਲਈ ਅਤੇ ਮੌਕੇ ‘ਤੇ ਜਾ ਕੇ ਰਾਹਤ ਕਾਰਜ ਤੇਜ ਕਰਨ ਦੇ ਆਦੇਸ਼ ਦਿੱਤੇ।
ਬੁਕਿੰਗ ਕਾਊਂਟਰ ‘ਤੇ ਇਕੱਠੇ ਹੋਏ ਹਜ਼ਾਰਾਂ ਲੋਕ
ਟਰੱਸਟ ਮੈਂਬਰ ਨੇ ਦੱਸਿਆ ਕਿ ਟਿਕਟਾਂ ਲਈ 91 ਕਾਊਂਟਰ ਖੋਲ੍ਹੇ ਗਏ ਹਨ। ਕਾਊਂਟਰ ਨੇੜੇ 4 ਹਜ਼ਾਰ ਤੋਂ ਵੱਧ ਸ਼ਰਧਾਲੂ ਲਾਈਨ ਵਿੱਚ ਖੜ੍ਹੇ ਸਨ। ਉਨ੍ਹਾਂ ਨੂੰ ਕਤਾਰ ਲਗਾਉਣ ਲਈ ਕਿਹਾ ਗਿਆ। ਅੱਗੇ ਵਧਣ ਦੀ ਦੌੜ ਵਿੱਚ ਹਫੜਾ-ਦਫੜੀ ਮਚ ਗਈ ਅਤੇ ਲੋਕ ਭੱਜਦੇ ਹੋਏ ਇੱਕ-ਦੂਜੇ ‘ਤੇ ਡਿੱਗ ਪਏ। ਦੱਸ ਦਈਏ ਕਿ ਤਿਰੁਮਾਲਾ ਤਿਰੂਪਤੀ ਦੇਵਸਥਾਨਮ ਦੁਨੀਆ ਦੇ ਸਭ ਤੋਂ ਮਸ਼ਹੂਰ ਅਤੇ ਸਭ ਤੋਂ ਅਮੀਰ ਤੀਰਥ ਸਥਾਨਾਂ ਵਿੱਚੋਂ ਇੱਕ ਹੈ। ਇਹ ਆਂਧਰਾ ਪ੍ਰਦੇਸ਼ ਦੇ ਸੇਸ਼ਾਚਲਮ ਪਹਾੜ ‘ਤੇ ਸਥਿਤ ਹੈ।
ਚੀਨੀ ਡੋਰ ਨੂੰ ਰਿਵਾਇਤੀ ਡੋਰ ਨਾਲ ਬਦਲਣ ਲਈ ਪ੍ਰਸ਼ਾਸਨ ਨੇ ਖੋਲਿਆ ਵਿਸ਼ੇਸ਼ ਕਾਊਂਟਰ