ਸੋਸ਼ਲ ਮੀਡੀਆ ਪਲੇਟਫਾਰਮ ‘Koo’ ਹੋਇਆ ਬੰਦ ॥ Latest News

0
50

ਸੋਸ਼ਲ ਮੀਡੀਆ ਪਲੇਟਫਾਰਮ ‘Koo’ ਹੋਇਆ ਬੰਦ

ਸੋਸ਼ਲ ਮੀਡੀਆ ਪਲੇਟਫਾਰਮ ਜੋ 4 ਸਾਲ ਪਹਿਲਾਂ X (ਪਹਿਲਾਂ ਟਵਿੱਟਰ) ਨੂੰ ਟੱਕਰ ਦੇਣ ਦੇ ਲਈ ਸ਼ੁਰੂ ਹੋਇਆ ਸੀ, ਹੁਣ ਬੰਦ ਹੋ ਗਿਆ ਹੈ। ਰਲੇਵੇਂ ਦੇ ਸੌਦੇ ਦੀ ਅਸਫਲਤਾ ਤੋਂ ਬਾਅਦ, ਭਾਰਤ ਦੇ ਦੇਸੀ ਸੋਸ਼ਲ ਮੀਡੀਆ ਅਤੇ ਮਾਈਕ੍ਰੋ ਬਲੌਗਿੰਗ ਪਲੇਟਫਾਰਮ Koo ਨੂੰ ਬੰਦ ਕਰਨ ਦਾ ਫੈਸਲਾ ਲਿਆ ਗਿਆ ।

ਫੰਡਿੰਗ ਨੂੰ ਲੈ ਕੇ ਲੰਬੇ ਸਮੇਂ ਤੱਕ ਸੰਘਰਸ਼ ਕਰਨ ਤੋਂ ਬਾਅਦ ਸੰਸਥਾਪਕ ਨੇ ਰਲੇਵੇਂ ਦੀ ਕੋਸ਼ਿਸ਼ ਕੀਤੀ, ਪਰ ਇਸ ਵਿੱਚ ਵੀ ਅਸਫਲ ਹੋਣ ਤੋਂ ਬਾਅਦ Koo ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਦਰਅਸਲ, ਬੀਤੇ ਕਾਫੀ ਸਮੇਂ ਤੋਂ Koo ਅਤੇ ਡੇਲੀਹੰਟ ਵਿਚਕਾਰ ਗੱਲਬਾਤ ਚੱਲ ਰਹੀ ਸੀ, ਪਰ ਜਦੋਂ ਗੱਲ ਨਹੀਂ ਬਣੀ ਤਾਂ Koo ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ।

ਇਹ ਵੀ ਪੜ੍ਹੋ: ਖਡੂਰ ਸਾਹਿਬ ਤੋਂ MP ਅੰਮ੍ਰਿਤਪਾਲ ਸਿੰਘ 5 ਜੁਲਾਈ ਨੂੰ ਚੁੱਕ ਸਕਦੇ ਨੇ ਸਹੁੰ ॥ Punjab News ॥ Latest News

ਕੰਪਨੀ ਦੇ ਸਹਿ-ਸੰਸਥਾਪਕ ਮਯੰਕ ਬਿਦਾਵਤਕਾ ਨੇ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੇ ਲਿੰਕਡਇਨ ਹੈਂਡਲ ‘ਤੇ ਲਿਖਿਆ ਕਿ ਹੁਣ ‘ਛੋਟੀ ਪੀਲੀ ਚਿੜੀ’ ਨੇ ਫਾਈਨਲ ਅਲਵਿਦਾ ਕਹਿ ਦਿੱਤਾ ਹੈ। ਦੱਸ ਦੇਈਏ ਕਿ ਰਾਧਾਕ੍ਰਿਸ਼ਨ ਅਤੇ ਮਯੰਕ ਨੇ ਮਿਲ ਕੇ ਟਵਿਟਰ ਨੂੰ ਟੱਕਰ ਦੇਣ ਲਈ ਭਾਰਤੀ ਸੋਸ਼ਲ ਮੀਡੀਆ ਪਲੇਟਫਾਰਮ Koo ਨੂੰ ਬਣਾਇਆ ਸੀ। ਮਯੰਕ ਨੇ ਲਿਖਿਆ ਕਿ ਕੰਪਨੀ ਨੂੰ ਬਚਾਉਣ ਲਈ ਉਨ੍ਹਾਂ ਨੇ ਕਈ ਵੱਡੀਆਂ ਮੀਡੀਆ ਅਤੇ ਇੰਟਰਨੈੱਟ ਕੰਪਨੀਆਂ ਨਾਲ ਸਾਂਝੇਦਾਰੀ ਕਰਨ ਦੀ ਕੋਸ਼ਿਸ਼ ਕੀਤੀ। ਪਰ ਗੱਲਬਾਤ ਅੱਗੇ ਨਹੀਂ ਵਧ ਸਕੀ।

ਇਹ ਵੀ ਪੜ੍ਹੋ: ਅਮਰਨਾਥ ਜਾ ਰਹੀ ਬੱਸ ਦੇ ਬ੍ਰੇਕ ਫੇਲ, ਜਾਨ ਬਚਾਉਣ ਲਈ ਸਵਾਰੀਆਂ ਨੇ ਮਾਰੀ ਛਾਲ,ਕਈ ਲੋਕ ਹੋਏ ਜ਼ਖਮੀ ॥ Punjab News ॥ Latest News

ਉਨ੍ਹਾਂ ਕਿਹਾ ਕਿ ਅਸੀਂ ਕੋਸ਼ਿਸ਼ ਕੀਤੀ ਕਿ Koo ਨੂੰ ਚਾਲੂ ਰੱਖਿਆ ਜਾਵੇ, ਪਰ ਸੋਸ਼ਲ ਮੀਡੀਆ ਐਪ ਨੂੰ ਚੱਲਦਾ ਰੱਖਣ ਲਈ ਤਕਨਾਲੋਜੀ ਸੇਵਾਵਾਂ ਦੀ ਕੀਮਤ ਬਹੁਤ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨਾਲ ਅਸੀਂ ਸਾਂਝੇਦਾਰੀ ਲਈ ਗੱਲ ਕੀਤੀ ਸੀ, ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਯੂਜ਼ਰ ਜਨਰੇਟੇਡ ਕੰਟੇਂਟ ਤੇ ਸੋਸ਼ਲ ਮੀਡੀਆ ਦੇ ਵਾਈਲਡ ਨੇਚਰ ਨੂੰ ਦੇਖਦੇ ਹੋਏ ਇਸ ਡੀਲ ਨੂੰ ਲੈ ਕੇ ਦਿਲਚਸਪੀ ਨਹੀਂ ਦਿਖਾ ਰਹੇ ਸਨ । ਅਜਿਹੇ ਵਿੱਚ ਫੰਡਾਂ ਦੀ ਕਮੀ ਕਾਰਨ ਉਨ੍ਹਾਂ ਨੂੰ ਆਪ੍ਰੇਸ਼ਨ ਬੰਦ ਕਰਨਾ ਪਿਆ।

LEAVE A REPLY

Please enter your comment!
Please enter your name here