ਮੌਸਮ ਦਾ ਬਦਲਿਆ ਮਿਜ਼ਾਜ਼: ਪਹਾੜਾਂ ਵਿੱਚ ਬਰਫ਼ਬਾਰੀ, ਦਿੱਲੀ-ਐਨਸੀਆਰ ਵਿੱਚ ਮੀਂਹ
ਦਿੱਲੀ-ਐੱਨਸੀਆਰ ‘ਚ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਧਦਾ ਨਜ਼ਰ ਆ ਰਿਹਾ ਸੀ ਪਰ ਵੀਰਵਾਰ ਸਵੇਰੇ ਹੋਈ ਬਾਰਿਸ਼ ਨੇ ਇਕ ਵਾਰ ਫਿਰ ਠੰਡ ਕਰ ਦਿੱਤੀ ਹੈ। ਮੀਂਹ ਕਾਰਨ ਦਿੱਲੀ-ਐਨਸੀਆਰ ਦੇ ਤਾਪਮਾਨ ਵਿੱਚ ਪਿਛਲੇ ਕੁਝ ਦਿਨਾਂ ਦੇ ਮੁਕਾਬਲੇ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ (IMD) ਦੇ ਅਨੁਸਾਰ, ਵੀਰਵਾਰ ਨੂੰ ਦਿੱਲੀ-ਐਨਸੀਆਰ ਵਿੱਚ ਬੱਦਲ ਛਾਏ ਰਹਿਣਗੇ। ਜਦਕਿ ਰੁਕ-ਰੁਕ ਕੇ ਹਲਕੀ ਬਾਰਿਸ਼ ਦੀ ਵੀ ਭਵਿੱਖਬਾਣੀ ਕੀਤੀ ਗਈ ਹੈ। ਵੀਰਵਾਰ ਸਵੇਰ ਤੋਂ ਹੀ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ।
ਨੈਸ਼ਨਲ ਹਾਈਵੇ ਵਾਹਨਾਂ ਲਈ ਬੰਦ
ਓਧਰ, ਹਿਮਾਚਲ ਪ੍ਰਦੇਸ਼ ਦੇ ਉਚਾਈ ਵਾਲੇ ਇਲਾਕਿਆਂ ਵਿੱਚ ਸਵੇਰ ਤੋਂ ਹੀ ਬਰਫ਼ਬਾਰੀ ਹੋ ਰਹੀ ਹੈ। ਸ਼ਿਮਲਾ ਅਤੇ ਮਨਾਲੀ ‘ਚ ਵੀ ਕੁਝ ਸਮੇਂ ਲਈ ਹਲਕੀ ਬਰਫਬਾਰੀ ਹੋਈ। ਅਟਲ ਸੁਰੰਗ ਰੋਹਤਾਂਗ ‘ਚ ਸਵੇਰ ਤੋਂ ਬਰਫਬਾਰੀ ਜਾਰੀ ਹੈ। ਇਸ ਕਾਰਨ ਅਟਲ ਸੁਰੰਗ ਰੋਹਤਾਂਗ ਲਈ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ। ਸ਼ਿਮਲਾ ਦੇ ਨਾਰਕੰਡਾ ਅਤੇ ਕੁਫਰੀ ‘ਚ ਵੀ ਸਵੇਰ ਤੋਂ ਰੁਕ-ਰੁਕ ਕੇ ਬਰਫਬਾਰੀ ਹੋ ਰਹੀ ਹੈ। ਇਸ ਕਾਰਨ ਸੜਕ ’ਤੇ ਤਿਲਕਣ ਵਧ ਗਈ ਹੈ। ਖਾਸ ਕਰਕੇ ਨਰਕੰਡਾ ਵਿੱਚ ਨੈਸ਼ਨਲ ਹਾਈਵੇ ਨੂੰ ਵਾਹਨਾਂ ਲਈ ਬੰਦ ਕਰਨਾ ਪਿਆ। ਤਿਲਕਣ ਕਾਰਨ ਸਵੇਰ ਤੋਂ ਹੀ ਕੁਫਰੀ ਅਤੇ ਫਾਗੂ ਵਿਚਕਾਰ ਟ੍ਰੈਫਿਕ ਜਾਮ ਹੈ। ਸ਼ਿਮਲਾ ਪੁਲਿਸ ਨੇ ਲੋਕਾਂ ਨੂੰ ਸਾਵਧਾਨੀ ਨਾਲ ਗੱਡੀ ਚਲਾਉਣ ਦੀ ਸਲਾਹ ਦਿੱਤੀ ਹੈ।
ਇੰਤਜ਼ਾਰ ਖਤਮ! Apple ਨੇ ਲਾਂਚ ਕੀਤਾ ਸਭ ਤੋਂ ਸਸਤਾ iPhone, ਜਾਣੋ ਫੀਚਰਸ ਤੋਂ ਲੈ ਕੇ ਕੀਮਤ ਤਕ ਸਭ ਕੁਝ