ਸਕੋਡਾ ਅਤੇ Volkswagen ਨੇ ਵਾਪਸ ਮੰਗਵਾਈਆਂ 47,000 ਤੋਂ ਵੱਧ ਕਾਰਾਂ; ਇਹ ਹੈ ਵੱਡਾ ਕਾਰਨ

0
36

ਸਕੋਡਾ ਇੰਡੀਆ ਅਤੇ ਵੋਲਕਸਵੈਗਨ ਇੰਡੀਆ ਨੇ ਤਕਨੀਕੀ ਨੁਕਸ ਕਾਰਨ ਭਾਰਤ ਵਿੱਚ ਬਣੀਆਂ 47,000 ਤੋਂ ਵੱਧ ਗੱਡੀਆਂ ਵਾਪਸ ਮੰਗਵਾਈਆਂ ਹਨ। ਫਰਾਂਸੀਸੀ ਕਾਰ ਨਿਰਮਾਤਾ ਦੁਆਰਾ ਵਾਪਸ ਮੰਗਵਾਈਆਂ ਗੱਡੀਆਂ ‘ਚ 24 ਮਈ, 2024 ਤੋਂ 1 ਅਪ੍ਰੈਲ, 2025 ਦੇ ਵਿਚਕਾਰ ਨਿਰਮਿਤ ਮਾਡਲਾਂ ਸ਼ਾਮਿਲ ਹਨ।

ਪਨਸਪ ਦਾ ਜਨਰਲ ਮੈਨੇਜਰ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਿੱਚ ਸਕੋਡਾ ਦੇ ਸਲਾਵੀਆ, ਕੁਸ਼ਾਕ ਅਤੇ ਕਾਇਆਲਕ ਦੀਆਂ 25,722 ਗੱਡੀਆਂ ਅਤੇ ਵੋਲਕਸਵੈਗਨ ਦੇ ਵਰਟਸ ਅਤੇ ਟਿਗੁਨ ਦੀਆਂ 21,513 ਗੱਡੀਆਂ ਸ਼ਾਮਲ ਹਨ। ਕੰਪਨੀਆਂ ਨੇ ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੂਫੈਕਚਰਰਜ਼ (SIAM) ਨੂੰ ਦੱਸਿਆ ਕਿ ਵਾਪਸ ਮੰਗਵਾਏ ਗਏ ਵਾਹਨਾਂ ਵਿੱਚ ਪਿਛਲੀਆਂ ਸੀਟ ਬੈਲਟਾਂ ਵਿੱਚ ਨੁਕਸ ਪਾਏ ਗਏ ਹਨ।

ਸਕੋਡਾ ਅਤੇ ਵੋਲਕਸਵੈਗਨ ਦਾ ਕਹਿਣਾ ਹੈ ਕਿ ਜੇਕਰ ਕਾਰ ਸਾਹਮਣੇ ਤੋਂ ਟਕਰਾ ਜਾਂਦੀ ਹੈ ਤਾਂ ਪਿਛਲੀ ਸੀਟ ਬੈਲਟ ਬਕਲ ਲੈਚ ਪਲੇਟ ਟੁੱਟ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਸੱਜੇ ਪਿਛਲੇ ਸੀਟ ਬੈਲਟ ਦਾ ਬਕਲ ਪਿਛਲੇ ਸੈਂਟਰ ਸੀਟ ਬੈਲਟ ਅਸੈਂਬਲੀ ਦੇ ਵੈਬਿੰਗ ਤੋਂ ਬਾਹਰ ਆ ਸਕਦਾ ਹੈ। ਇਸ ਨਾਲ ਯਾਤਰੀਆਂ ਦੇ ਸੱਟ ਲੱਗਣ ਦਾ ਖ਼ਤਰਾ ਵਧ ਸਕਦਾ ਹੈ।

ਦੋਵਾਂ ਕੰਪਨੀਆਂ ਨੇ ਕਿਹਾ ਕਿ ਸਕੋਡਾ ਇੰਡੀਆ ਅਤੇ ਵੋਲਕਸਵੈਗਨ ਇੰਡੀਆ ਦੀਆਂ ਅਧਿਕਾਰਤ ਵਰਕਸ਼ਾਪਾਂ ਇਨ੍ਹਾਂ ਮਾਡਲਾਂ ਦੇ ਮਾਲਕਾਂ ਨਾਲ ਸੰਪਰਕ ਕਰਨਗੀਆਂ, ਜਿੱਥੇ ਨੁਕਸ ਨੂੰ ਠੀਕ ਕੀਤਾ ਜਾਵੇਗਾ। ਵਾਹਨ ਮਾਲਕਾਂ ਨੂੰ ਖਰਾਬ ਪੁਰਜ਼ਿਆਂ ਨੂੰ ਬਦਲਣ ਬਾਰੇ ਸੂਚਿਤ ਕੀਤਾ ਜਾਵੇਗਾ। ਨੁਕਸ ਦੂਰ ਕਰਨ ਜਾਂ ਪੁਰਜ਼ਿਆਂ ਨੂੰ ਬਦਲਣ ਲਈ ਗਾਹਕ ਤੋਂ ਕੋਈ ਖਰਚਾ ਨਹੀਂ ਲਿਆ ਜਾਵੇਗਾ।

LEAVE A REPLY

Please enter your comment!
Please enter your name here