ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਸਾਊਦੀ ਅਰਬ ਦੇ ਦੌਰੇ ‘ਤੇ ਹਨ। ਉਨ੍ਹਾਂ ਦਾ ਜਹਾਜ਼ ਸਾਊਦੀ ਹਵਾਈ ਖੇਤਰ ਵਿੱਚ ਦਾਖਲ ਹੋ ਗਿਆ ਹੈ। ਇਸ ਦੌਰਾਨ,ਸਾਊਦੀ ਲੜਾਕੂ ਜਹਾਜ਼ਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ਨੂੰ ਸੁਰੱਖਿਆ ਪ੍ਰਦਾਨ ਕੀਤੀ। ਉਨ੍ਹਾਂ ਦਾ ਦੌਰਾ 2 ਦਿਨਾਂ ਦਾ ਹੋਵੇਗਾ। ਇਹ ਉਨ੍ਹਾਂ ਦੇ ਤੀਜੇ ਕਾਰਜਕਾਲ ਦੀ ਪਹਿਲੀ ਸਾਊਦੀ ਯਾਤਰਾ ਹੈ। ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ (MBS) ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਾਊਦੀ ਅਰਬ ਆਉਣ ਦਾ ਸੱਦਾ ਦਿੱਤਾ ਸੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2016 ਅਤੇ 2019 ਵਿੱਚ ਸਾਊਦੀ ਗਏ ਸਨ।
‘ਸ਼ਰਬਤ ਜਿਹਾਦ’ ਵੀਡੀਓ ‘ਤੇ ਦਿੱਲੀ ਹਾਈ ਕੋਰਟ ਨੇ ਬਾਬਾ ਰਾਮਦੇਵ ਨੂੰ ਪਾਈ ਝਾੜ; ਕਿਹਾ “ਬਿਆਨ ਮੁਆਫੀਯੋਗ ਨਹੀਂ”
ਪ੍ਰਧਾਨ ਮੰਤਰੀ ਮੋਦੀ 22 ਅਪ੍ਰੈਲ ਨੂੰ ਜੇਦਾਹ ਪਹੁੰਚਣਗੇ। ਇਸ ਤੋਂ ਬਾਅਦ ਉਹ ਕ੍ਰਾਊਨ ਪ੍ਰਿੰਸ ਨੂੰ ਮਿਲਣਗੇ। ਦੋਵਾਂ ਆਗੂਆਂ ਵਿਚਕਾਰ ਯੋਗਾ, ਮੀਡੀਆ, ਮਨੋਰੰਜਨ ਅਤੇ ਖੇਡਾਂ, ਵਪਾਰ ਸਬੰਧੀ ਸਮਝੌਤਿਆਂ ‘ਤੇ ਦਸਤਖ਼ਤ ਹੋ ਸਕਦੇ ਹਨ। ਇਸ ਤੋਂ ਬਾਅਦ, 23 ਅਪ੍ਰੈਲ ਨੂੰ, ਮੋਦੀ ਸਾਊਦੀ ਅਰਬ ਦੀ ਇੱਕ ਫੈਕਟਰੀ ਵਿੱਚ ਭਾਰਤੀ ਕਾਮਿਆਂ ਨੂੰ ਮਿਲਣਗੇ। ਮੱਧ ਪੂਰਬ ਵਿੱਚ ਕੁੱਲ 92 ਲੱਖ ਭਾਰਤੀ ਕੰਮ ਕਰਦੇ ਹਨ, ਜਿਨ੍ਹਾਂ ਵਿੱਚੋਂ ਲਗਭਗ 27 ਲੱਖ ਸਾਊਦੀ ਅਰਬ ਵਿੱਚ ਕੰਮ ਕਰਦੇ ਹਨ।