ਸੈਫ ਅਲੀ ਖਾਨ ‘ਤੇ ਹੋਏ ਹ.ਮਲੇ ਦੇ ਮਾਮਲੇ ‘ਚ ਪੁਲਸ ਵੱਲੋਂ ਬਾਰੀਕੀ ਨਾਲ ਜਾਂਚ ਜਾਰੀ, ਕਾਰਪੇਂਟਰ ਦੀ ਪਤਨੀ ਨੇ ਦਿੱਤਾ ਹੈਰਾਨੀਜਨਕ ਜਵਾਬ
ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਪੁਲਸ ਨੇ ਜਾਂਚ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ। ਅਦਾਕਾਰ ਦੇ ਘਰ ਕੰਮ ਕਰਨ ਵਾਲਿਆਂ ਲੋਕਾਂ ਤੋਂ ਵੀ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਤਰਖਾਣ ਤੋਂ ਲੈ ਕੇ ਘਰ ਚ ਕੰਮ ਕਰਨ ਵਾਲਿਆਂ ਤੱਕ ਸਾਰਿਆਂ ਤੋਂ ਪੁੱਛਗਿੱਛ ਕਰ ਰਹੀ ਹੈ।
ਫਰਨੀਚਰ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਤੋਂ ਪੁੱਛਗਿੱਛ
ਤਾਜ਼ਾ ਜਾਣਕਾਰੀ ਮੁਤਾਬਿਕ ਪੁਲਿਸ ਨੇ ਅਦਾਕਾਰ ਦੇ ਘਰ ਫਰਨੀਚਰ ਦਾ ਕੰਮ ਕਰਨ ਵਾਲੇ ਇੱਕ ਵਿਅਕਤੀ ਨੂੰ ਬੁਲਾ ਕੇ ਇਸ ਮਾਮਲੇ ਵਿੱਚ ਪੁੱਛਗਿੱਛ ਕੀਤੀ। ਜਦੋਂ ਮੀਡੀਆ ਨੇ ਇਸ ਬਾਰੇ ਪੁੱਛਗਿਛ ਲਈ ਬੁਲਾਏ ਗਏ ਤਰਖਾਣ ਦੇ ਬੇਟੇ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦੇ ਪਿਤਾ ਇੱਕ ਦਿਨ ਪਹਿਲਾਂ ਹੀ ਅਦਾਕਾਰ ਦੇ ਘਰ ਫਰਨੀਚਰ ਦਾ ਕੰਮ ਕਰਕੇ ਆਇਆ ਹੈ। ਲੜਕੇ ਨੇ ਕਿਹਾ, “ਅਸੀਂ ਫਰਨੀਚਰ ਦਾ ਕੰਮ ਕਰਦੇ ਹਾਂ। ਅਸੀਂ ਇੱਕ ਦਿਨ ਪਹਿਲਾਂ ਅਦਾਕਾਰ ਦੇ ਘਰ ਕੰਮ ਕੀਤਾ ਅਤੇ ਫਿਰ ਰਾਤ ਨੂੰ ਇਹ ਘਟਨਾ ਵਾਪਰੀ, ਜਿਸ ਤੋਂ ਬਾਅਦ ਮੇਰੇ ਪਿਤਾ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਹੈ।” ਹਾਲਾਂਕਿ ਇਸ ਦੌਰਾਨ ਮੁੰਡੇ ਦੀ ਮਾਂ ਬਹੁਤ ਗੁੱਸੇ ਵਿੱਚ ਨਜ਼ਰ ਆ ਰਹੀ ਸੀ।
ਕਾਰਪੇਂਟਰ ਦੀ ਪਤਨੀ ਨੇ ਦਿੱਤਾ ਜਵਾਬ
ਜਦੋਂ ਉਸ ਨੂੰ ਪੁੱਛਿਆ ਗਿਆ ਕਿ ਕੀ ਉਹ ਉਸ ਲੜਕੇ ਨੂੰ ਜਾਣਦੇ ਹਨ ਜਿਸਨੂੰ ਹਿਰਾਸਤ ਵਿੱਚ ਲਿਆ ਗਿਆ ਸੀ, ਤਾਂ ਉਸਨੇ ਗੁੱਸੇ ਵਿੱਚ ਜਵਾਬ ਦਿੱਤਾ, “ਨਹੀਂ-ਨਹੀਂ, ਅਸੀਂ ਕਿਸੇ ਲੜਕੇ ਨੂੰ ਨਹੀਂ ਜਾਣਦੇ, ਕੌਣ ਹੈ ਅਤੇ ਕੌਣ ਨਹੀਂ। ਜੇ ਕੀਤੇ ਉਹ ਮਿਲ ਜਾਵੇ ਤਾਂ ਚੱਪਲਾਂ ਨਾਲ ਉਸਨੂੰ ਇਨ੍ਹਾਂ ਕੁੱਟਾਂ ਕਿ ਉਸਨੂੰ ਉਸਦੀ ਨਾਨੀ ਯਾਦ ਆ ਜਾਏ।” ਦੱਸ ਦਈਏ ਕਿ ਇਕ ਅਣਪਛਾਤੇ ਵਿਅਕਤੀ ਵੱਲੋਂ ਸੈਫ ਅਲੀ ਖਾਨ ਦੇ ਘਰ ‘ਚ ਦਾਖਲ ਹੋ ਕੇ ਉਸ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਅਦਾਕਾਰ ਨੂੰ ਗੰਭੀਰ ਸੱਟਾਂ ਲੱਗੀਆਂ ਸਨ।
ਇਸ ਦਿਨ ਸਿਨੇਮਾਘਰਾਂ ‘ਚ ਦਸਤਕ ਦੇਵੇਗੀ ਦਿਲਜੀਤ ਦੋਸਾਂਝ ਦੀ ਫ਼ਿਲਮ ‘ਪੰਜਾਬ 95’, ਬਿਨਾਂ ਕਿਸੇ ਕੱਟ ਦੇ ਹੋਵੇਗੀ ਰਿਲੀਜ਼