ਸੈਫ ਅਲੀ ਖਾਨ ਨੂੰ ਹਸਪਤਾਲ ਲਿਜਾਣ ਵਾਲਾ ਆਟੋ ਚਾਲਕ ਵੱਡੀ ਨਕਦ ਰਾਸ਼ੀ ਨਾਲ ਸਨਮਾਨਿਤ
ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਨੂੰ ਬੀਤੀ 16 ਜਨਵਰੀ ਨੂੰ ਉਨ੍ਹਾਂ ਦੇ ਘਰ ‘ਤੇ ਲੁੱਟ ਦੀ ਕੋਸ਼ਿਸ਼ ਦੌਰਾਨ ਇਕ ਵਿਅਕਤੀ ਨੇ ਗੰਭੀਰ ਜ਼ਖਮੀ ਕਰ ਦਿੱਤਾ ਸੀ। ਸੈਫ ਨੂੰ ਛੇ ਵਾਰ ਚਾਕੂ ਮਾਰਿਆ ਗਿਆ ਸੀ। ਜਦੋਂ ਸੈਫ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਤਾਂ ਉਹ ਇੱਕ ਆਟੋ ਰਿਕਸ਼ਾ ਵਿੱਚ ਸਨ। ਉਸ ਆਟੋ ਰਿਕਸ਼ਾ ਚਾਲਕ ਨੇ ਸੈਫ ਨੂੰ ਲੀਲਾਵਤੀ ਹਸਪਤਾਲ ਪਹੁੰਚਾਇਆ ਸੀ ਅਤੇ ਹੁਣ ਉਸ ਨੂੰ ਇਸ ਨੇਕ ਕੰਮ ਲਈ ਸਨਮਾਨਿਤ ਕੀਤਾ ਗਿਆ ਹੈ।
ਇਹ ਵੀ ਪੜੋ: ਦਿੱਲੀ ਵਿਧਾਨ ਸਭਾ ਚੋਣਾਂ: BJP ਦੇ ਸੰਕਲਪ ਪੱਤਰ ਦਾ ਦੂਜਾ ਭਾਗ ਜਾਰੀ, ਕੀਤੇ ਇਹ ਵੱਡੇ ਵਾਅਦੇ
ਇਸ ਆਟੋ ਚਾਲਕ ਦੇ ਇਸ ਵਤੀਰੇ ਲਈ ਫੈਜ਼ਾਨ ਅੰਸਾਰੀ ਨਾਂ ਦੇ ਸਮਾਜ ਸੇਵਕ ਨੇ ਭਜਨ ਸਿੰਘ ਰਾਣਾ ਨੂੰ 11,000 ਰੁਪਏ ਦੀ ਨਕਦ ਰਾਸ਼ੀ ਨਾਲ ਨਿਵਾਜਿਆ ਹੈ। ਆਈਏਐਨਐਸ ਦੀ ਇੱਕ ਰਿਪੋਰਟ ਦੇ ਅਨੁਸਾਰ, ਆਟੋ ਡਰਾਈਵਰ ਨੂੰ ਮਾਣ ਅਤੇ ਖੁਸ਼ੀ ਮਹਿਸੂਸ ਹੋਈ ਕਿਉਂਕਿ ਉਸਨੇ ਅਦਾਕਾਰ ਦੀ ਮਦਦ ਕੀਤੀ ਅਤੇ ਉਹ ਅਜਿਹਾ ਕਰਕੇ ਖੁਸ਼ ਸੀ। ਆਟੋ ਚਾਲਕ ਨੇ ਉਸ ਰਾਤ ਕੋਈ ਪੈਸੇ ਨਹੀਂ ਲਏ ਸਨ। ਰਾਣਾ ਨੇ ਕਿਹਾ, ‘ਮੈਂ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ, ਕਿਉਂਕਿ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੇਰੀ ਜ਼ਿੰਦਗੀ ਵਿਚ ਅਜਿਹਾ ਕੁਝ ਹੋਵੇਗਾ। ਇਸ ਸਨਮਾਨ ਨੇ ਮੈਨੂੰ ਬਹੁਤ ਖੁਸ਼ੀ ਦਿੱਤੀ ਹੈ।