ਭਾਰਤੀ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਹੇਗ ਵਿੱਚ ਨੀਦਰਲੈਂਡ ਦੇ ਵਿਦੇਸ਼ ਮੰਤਰੀ ਕੈਸਪਰ ਵੇਲਡਕੈਂਪ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਇਸ ਬਾਰੇ X ‘ਤੇ ਪੋਸਟ ਕੀਤਾ। ਐਸ ਜੈਸ਼ੰਕਰ ਨੇ ਲਿਖਿਆ – ਨੀਦਰਲੈਂਡ ਨੇ ਪਹਿਲਗਾਮ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ, ਮੈਂ ਇਸਦੀ ਸ਼ਲਾਘਾ ਕਰਦਾ ਹਾਂ। ਅਸੀਂ ਅੱਤਵਾਦ ਵਿਰੁੱਧ ਨੀਦਰਲੈਂਡ ਦੀ ਜ਼ੀਰੋ ਟਾਲਰੈਂਸ ਦੀ ਹਮਾਇਤ ਕਰਦੇ ਹਾਂ।
ਭਾਰਤੀ ਵਿਦੇਸ਼ ਮੰਤਰੀ ਨੇ ਕਿਹਾ ਕਿ ਦੋਵਾਂ ਆਗੂਆਂ ਨੇ ਯੂਰਪੀ ਯੂਨੀਅਨ ਨਾਲ ਭਾਈਵਾਲੀ ਵਧਾਉਣ ‘ਤੇ ਵੀ ਚਰਚਾ ਕੀਤੀ। ਦੱਸ ਦਈਏ ਕਿ ਜੈਸ਼ੰਕਰ ਸੋਮਵਾਰ ਤੋਂ 24 ਮਈ ਤੱਕ ਨੀਦਰਲੈਂਡ, ਡੈਨਮਾਰਕ ਅਤੇ ਜਰਮਨੀ ਦੇ ਛੇ ਦਿਨਾਂ ਦੌਰੇ ‘ਤੇ ਹਨ। ਇਸ ਸਮੇਂ ਦੌਰਾਨ ਉਹ ਇਨ੍ਹਾਂ ਦੇਸ਼ਾਂ ਦੇ ਨੇਤਾਵਾਂ ਅਤੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕਰਨਗੇ।