ਨਵੀਂ ਦਿੱਲੀ, 8 ਸਤੰਬਰ 2025 : ਭਾਰਤੀ ਰੁਪਏ ਦੀ ਗਿਰਾਵਟ ਜਿ਼ਆਦਾਤਰ ਡਾਲਰ ਦੇ ਮੁਕਾਬਲੇ ਹੈ ਨਾ ਕਿ ਕਿਸੇ ਹੋਰ ਮੁਦਰਾ ਦੇ ਮੁਕਾਬਲੇ ਸਬੰਧੀ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਨੇ ਕਿਹਾ ਹੈ ਕਿ ਸਰਕਾਰ ਵਟਾਂਦਰਾ ਦਰਾਂ ਉਤੇ ਚੰਗੀ ਨਜ਼ਰ ਰੱਖ ਰਹੀ ਹੈ ਅਤੇ ਰੁਪਏ ਤੋਂ ਇਲਾਵਾ ਕਈ ਹੋਰ ਮੁਦਰਾਵਾਂ ’ਚ ਅਮਰੀਕੀ ਡਾਲਰ ਦੇ ਮੁਕਾਬਲੇ ਗਿਰਾਵਟ ਆਈ ਹੈ ।
ਵਿਸ਼ਵ ਪੱਧਰ ਉਤੇ ਡਾਲਰ ਮਜ਼ਬੂਤ ਹੋਇਆ ਹੈ
ਉਨ੍ਹਾਂ ਕਿਹਾ ਕਿ ਇਹ ਇਸ ਲਈ ਵੀ ਹੈ ਕਿਉਂਕਿ ਵਿਸ਼ਵ ਪੱਧਰ ਉਤੇ ਡਾਲਰ ਮਜ਼ਬੂਤ ਹੋਇਆ ਹੈ । ਉਨ੍ਹਾਂ ਕਿਹਾ ਕਿ ਇਹ ਸਿਰਫ ਰੁਪਏ ਬਨਾਮ ਡਾਲਰ ਦਾ ਮਾਮਲਾ ਨਹੀਂ ਹੈ, ਇਹ ਡਾਲਰ ਦੇ ਮੁਕਾਬਲੇ (Against the dollar) ਕਈ ਹੋਰ ਮੁਦਰਾਵਾਂ ਦਾ ਮਾਮਲਾ ਹੈ, ਇਸ ਲਈ ਅਸੀਂ ਇਸ ਉਤੇ ਚੰਗੀ ਨਜ਼ਰ ਰੱਖ ਰਹੇ ਹਾਂ ।
Read More : ਨਿਰਮਲਾ ਸੀਤਾਰਮਨ ਅੱਜ ਅੱਠਵੀਂ ਵਾਰ ਬਜਟ ਪੇਸ਼ ਕਰਕੇ ਰਚਣਗੇ ਇਤਿਹਾਸ