ਨਵੀ ਦਿੱਲੀ, 1 ਮਈ: ਨਵਾਂ ਮਹੀਨਾ ਯਾਨੀ ਮਈ ਆਪਣੇ ਨਾਲ ਬਹੁਤ ਸਾਰੇ ਬਦਲਾਅ ਲੈ ਕੇ ਆਇਆ ਹੈ। ਇਨ੍ਹਾਂ ਵਿੱਚ ਏਟੀਐਮ ਤੋਂ ਨਕਦੀ ਕਢਵਾਉਣ ‘ਤੇ ਲਗਾਏ ਜਾਣ ਵਾਲੇ ਖਰਚਿਆਂ ਤੋਂ ਲੈ ਕੇ ਰੇਲਵੇ ਵੇਟਿੰਗ ਟਿਕਟਾਂ ਤੱਕ ਦੇ ਕਈ ਨਿਯਮ ਸ਼ਾਮਲ ਹਨ। ਅੱਜ ਤੋਂ ਦੁੱਧ ਵੀ 2 ਰੁਪਏ ਮਹਿੰਗਾ ਹੋ ਗਿਆ ਹੈ। ਆਓ ਜਾਣਦੇ ਹਾਂ ਅਜਿਹੇ ਨਿਯਮਾਂ ਬਾਰੇ ਜਿਸਦਾ ਸਿੱਧਾ ਅਸਰ ਤੁਹਾਡੀ ਜੇਬ ‘ਤੇ ਪਵੇਗਾ –
ਚੜ੍ਹੇ ਮਹੀਨੇ ਮਿਲੀ ਮਹਿੰਗਾਈ ਤੋਂ ਰਾਹਤ! ਸਸਤਾ ਹੋਇਆ ਗੈਸ ਸਿਲੰਡਰ; ਪੜੋ ਨਵੇਂ ਰੇਟ
ATM ਤੋਂ ਪੈਸੇ ਕਢਵਾਉਣ ‘ਤੇ ਲੱਗੇਗਾ ਜ਼ਿਆਦਾ ਚਾਰਜ
ਮੈਟਰੋ ਸ਼ਹਿਰਾਂ ਵਿੱਚ ਹਰ ਮਹੀਨੇ 3 ਮੁਫ਼ਤ ਏਟੀਐਮ ਲੈਣ-ਦੇਣ ਕੀਤੇ ਜਾ ਸਕਣਗੇ। ਗੈਰ-ਮੈਟਰੋ ਸ਼ਹਿਰਾਂ ਵਿੱਚ ਤੁਸੀਂ ਪੰਜ ਵਾਰ ਲੈਣ-ਦੇਣ ਕਰ ਸਕਦੇ ਹੋ। ਮੁਫ਼ਤ ਸੀਮਾ ਤੋਂ ਬਾਅਦ, ਬੈਂਕ ਪ੍ਰਤੀ ਲੈਣ-ਦੇਣ 23 ਰੁਪਏ ਤੱਕ ਚਾਰਜ ਕਰ ਸਕਦੇ ਹਨ।
ਰੇਲਵੇ ‘ਚ ਵੇਟਿੰਗ ਟਿਕਟਾਂ ਸਿਰਫ਼ ਜਨਰਲ ਕੋਚਾਂ ‘ਚ ਹੀ ਵੈਧ
ਰੇਲਵੇ ਟਿਕਟ ਬੁਕਿੰਗ ਦੇ ਨਿਯਮਾਂ ਵਿੱਚ ਬਦਲਾਅ ਹੋਇਆ ਹੈ। ਹੁਣ ਵੇਟਿੰਗ ਟਿਕਟਾਂ ਸਿਰਫ਼ ਜਨਰਲ ਕੋਚਾਂ ਵਿੱਚ ਹੀ ਵੈਧ ਹੋਣਗੀਆਂ। ਭਾਵ ਤੁਸੀਂ ਵੇਟਿੰਗ ਟਿਕਟ ਨਾਲ ਸਲੀਪਰ ਕੋਚ ਵਿੱਚ ਯਾਤਰਾ ਨਹੀਂ ਕਰ ਸਕੋਗੇ।
ਐਫਡੀ ‘ਤੇ ਘੱਟ ਵਿਆਜ ਦਰਾਂ
ਆਰਬੀਆਈ ਵੱਲੋਂ ਰੈਪੋ ਰੇਟ ਵਿੱਚ 0.25 ਪ੍ਰਤੀਸ਼ਤ ਦੀ ਕਟੌਤੀ ਤੋਂ ਬਾਅਦ, ਹੁਣ ਬੈਂਕਾਂ ਨੇ ਵੀ ਐਫਡੀ ‘ਤੇ ਵਿਆਜ ਦਰਾਂ ਘਟਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਜ਼ਿਆਦਾਤਰ ਬੈਂਕਾਂ ਨੇ 1 ਮਈ ਤੋਂ ਉੱਚ ਵਿਆਜ ਦਰ ਵਾਲੀਆਂ FDs ਬੰਦ ਕਰਨ ਦਾ ਫੈਸਲਾ ਕੀਤਾ ਹੈ।
ਦੁੱਧ ਦੀਆਂ ਕੀਮਤਾਂ ‘ਚ ਵਾਧਾ
ਮਦਰ ਡੇਅਰੀ ਅਤੇ ਵੇਰਕਾ ਬ੍ਰਾਂਡਾਂ ਤੋਂ ਬਾਅਦ ਅਮੂਲ ਨੇ ਵੀ ਦੇਸ਼ ਭਰ ਵਿੱਚ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਹੈ। ਨਵੀਆਂ ਕੀਮਤਾਂ ਅੱਜ ਯਾਨੀ ਵੀਰਵਾਰ, 01 ਮਈ ਤੋਂ ਲਾਗੂ ਹੋ ਗਈਆਂ ਹਨ।
ਵਪਾਰਕ ਸਿਲੰਡਰ 17 ਰੁਪਏ ਸਸਤਾ
ਅੱਜ ਤੋਂ, 19 ਕਿਲੋਗ੍ਰਾਮ ਵਾਲਾ ਵਪਾਰਕ ਸਿਲੰਡਰ 17 ਰੁਪਏ ਸਸਤਾ ਹੋ ਗਿਆ ਹੈ। ਕੋਲਕਾਤਾ ਵਿੱਚ ਇਹ 17 ਰੁਪਏ ਘੱਟ ਕੇ 1851.50 ਰੁਪਏ ਵਿੱਚ ਉਪਲਬਧ ਹੈ, ਪਹਿਲਾਂ ਇਸਦੀ ਕੀਮਤ 1868.50 ਰੁਪਏ ਸੀ। ਦਿੱਲੀ ਵਿੱਚ ਇਸਦੀ ਕੀਮਤ 14.50 ਰੁਪਏ ਘੱਟ ਕੇ 1747 ਰੁਪਏ ਹੋ ਗਈ ਹੈ। ਪਹਿਲਾਂ ਇਹ 1762 ਰੁਪਏ ਵਿੱਚ ਉਪਲਬਧ ਸੀ।