Republic Day Parade: ਦਿੱਲੀ ਦੀਆਂ ਇਹ ਸੜਕਾਂ ਅੱਜ ਤੋਂ ਚਾਰ ਦਿਨਾਂ ਲਈ ਰਹਿਣਗੀਆਂ ਬੰਦ; ਐਡਵਾਈਜ਼ਰੀ ਜਾਰੀ
ਗਣਤੰਤਰ ਦਿਵਸ ਪਰੇਡ ਦੀ ਰਿਹਰਸਲ ਸ਼ੁੱਕਰਵਾਰ ਤੋਂ ਕਰਤੱਵਯ ਪਥ ‘ਤੇ ਸ਼ੁਰੂ ਹੋਵੇਗੀ। ਇਸ ਕਾਰਨ ਸ਼ੁੱਕਰਵਾਰ ਤੋਂ ਕਈ ਮਾਰਗਾਂ ‘ਤੇ ਆਵਾਜਾਈ ਪ੍ਰਭਾਵਿਤ ਹੋਵੇਗੀ। ਇਸ ਸਬੰਧੀ ਟਰੈਫਿਕ ਪੁਲਿਸ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਜਿਸ ਵਿੱਚ ਲੋਕਾਂ ਨੂੰ 17 ਜਨਵਰੀ ਤੋਂ 21 ਜਨਵਰੀ ਤੱਕ ਕੁਝ ਸੜਕਾਂ ‘ਤੇ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ।
ਇਹ ਰਸਤੇ ਰਹਿਣਗੇ ਬੰਦ
ਦਿੱਲੀ ਪੁਲਸ ਨੇ ਐਡਵਾਈਜ਼ਰੀ ‘ਚ ਕਿਹਾ ਕਿ ਕਰਤੱਵਯ ਪਥ ‘ਤੇ ਗਣਤੰਤਰ ਦਿਵਸ ਪਰੇਡ ਰਿਹਰਸਲ ਨੂੰ ਲੈ ਕੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੁਝ ਖਾਸ ਪ੍ਰਬੰਧ ਕੀਤੇ ਗਏ ਹਨ। ਇਹ ਵਿਵਸਥਾ 17, 18, 20 ਅਤੇ 21 ਜਨਵਰੀ ਤੱਕ ਲਾਗੂ ਰਹੇਗੀ। ਸਵੇਰੇ 10.15 ਵਜੇ ਤੋਂ ਦੁਪਹਿਰ 12.30 ਵਜੇ ਤੱਕ ਕੁਝ ਰੂਟਾਂ ‘ਤੇ ਮੁਕੰਮਲ ਪਾਬੰਦੀ ਰਹੇਗੀ। ਜਿਸ ਵਿੱਚ ਕਰਤੱਵਯ ਪਥ-ਰਫੀ ਮਾਰਗ ਕ੍ਰਾਸਿੰਗ, ਕਰਤੱਵਯ ਪਥ-ਜਨਪਥ ਕ੍ਰਾਸਿੰਗ, ਕਰਤੱਵਯ ਪਥ ਮਾਨਸਿੰਘ ਰੋਡ ਕ੍ਰਾਸਿੰਗ ਅਤੇ ਕਰਤੱਵਯ ਪਥ ਸੀ ਹੈਕਸਾਗਨ ਸ਼ਾਮਲ ਹਨ।