ਡਿਜੀਟਲ ਧੋਖਾਧੜੀ ਨੂੰ ਰੋਕਣ ਲਈ RBI ਦਾ ਵੱਡਾ ਫੈਸਲਾ, ਅਪ੍ਰੈਲ ਤੋਂ ਬਦਲ ਜਾਵੇਗਾ ਬੈਂਕਾਂ ਦਾ Web address?
ਨਵੀ ਦਿੱਲੀ, 8 ਫਰਵਰੀ : ਡਿਜੀਟਲ ਧੋਖਾਧੜੀ ਨੂੰ ਰੋਕਣ ਲਈ ਬੈਂਕਾਂ ਅਤੇ ਗੈਰ-ਬੈਂਕਿੰਗ ਵਿੱਤੀ ਕੰਪਨੀਆਂ (NBFCs) ਦੇ ਇੰਟਰਨੈਟ ਡੋਮੇਨ ਨਾਮ ਬਦਲੇ ਜਾਣਗੇ। ਇਸ ਬਦਲਾਅ ਨਾਲ ਬੈਂਕਾਂ ਅਤੇ NBFC ਦੀਆਂ ਵੈੱਬਸਾਈਟਾਂ ਦਾ ਨਾਂ ਵੀ ਬਦਲ ਜਾਵੇਗਾ। ਬੈਂਕਾਂ ਨੂੰ bank.in ਦੀ ਵਰਤੋਂ ਕਰਨੀ ਪਵੇਗੀ, NBFCs ਨੂੰ fin.in ਦੀ ਵਰਤੋਂ ਕਰਨੀ ਪਵੇਗੀ। ਬੈਂਕਾਂ ਲਈ ਵਿਸ਼ੇਸ਼ ਇੰਟਰਨੈਟ ਡੋਮੇਨ 1 ਅਪ੍ਰੈਲ ਤੋਂ ਸ਼ੁਰੂ ਹੋਵੇਗਾ। ਆਉਣ ਵਾਲੇ ਸਮੇਂ ਵਿੱਚ, NBFCs ਲਈ ਵੀ ‘Fin.in’ ਲਾਂਚ ਕੀਤਾ ਜਾਵੇਗਾ।
ਬੈਂਕਾਂ ਲਈ ਇੱਕ ਵਿਸ਼ੇਸ਼ ਡੋਮੇਨ ਲਾਂਚ
ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਵਿੱਤੀ ਧੋਖਾਧੜੀ ਨੂੰ ਰੋਕਣ ਲਈ ਭਾਰਤੀ ਬੈਂਕਾਂ ਲਈ ਇੱਕ ਵਿਸ਼ੇਸ਼ ‘.bank.in’ ਇੰਟਰਨੈਟ ਡੋਮੇਨ ਲਾਂਚ ਕਰਨ ਦਾ ਐਲਾਨ ਕੀਤਾ ਹੈ। ਰਿਜ਼ਰਵ ਬੈਂਕ ਭਾਰਤੀ ਬੈਂਕਾਂ ਲਈ ਇੱਕ ਵਿਸ਼ੇਸ਼ ਇੰਟਰਨੈਟ ਡੋਮੇਨ Bank.in ਨੂੰ ਲਾਗੂ ਕਰਨ ਜਾ ਰਿਹਾ ਹੈ। ਸਾਹਮਣੇ ਆਈ ਜਾਣਕਾਰੀ ਅਨੁਸਾਰ ਇਹ ਪਹਿਲ ਅਪ੍ਰੈਲ 2025 ਤੋਂ ਲਾਗੂ ਹੋਵੇਗੀ। ਇਸ ਕਦਮ ਦਾ ਉਦੇਸ਼ ਗਾਹਕਾਂ ਨੂੰ ਜਾਇਜ਼ ਬੈਂਕਿੰਗ ਵੈੱਬਸਾਈਟਾਂ ਅਤੇ ਧੋਖਾਧੜੀ ਵਾਲੀਆਂ ਵੈੱਬਸਾਈਟਾਂ ਵਿਚਕਾਰ ਫਰਕ ਕਰਨ ਵਿੱਚ ਮਦਦ ਕਰਨਾ ਹੈ।
ਨਵਾਂ ਡੋਮੇਨ ਕਦੋਂ ਸ਼ੁਰੂ ਹੋਵੇਗਾ?
ਆਰਬੀਆਈ ਗਵਰਨਰ ਨੇ ਕਿਹਾ, “ਰਿਜ਼ਰਵ ਬੈਂਕ ਭਾਰਤੀ ਬੈਂਕਾਂ ਲਈ ‘bank.in’ ਵਿਸ਼ੇਸ਼ ਇੰਟਰਨੈਟ ਡੋਮੇਨ ਲਾਗੂ ਕਰੇਗਾ। ਇਸ ਡੋਮੇਨ ਨਾਮ ਦੀ ਰਜਿਸਟ੍ਰੇਸ਼ਨ ਇਸ ਸਾਲ ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਇਸ ਨਾਲ ਬੈਂਕਿੰਗ ਧੋਖਾਧੜੀ ਤੋਂ ਬਚਣ ਵਿੱਚ ਮਦਦ ਮਿਲੇਗੀ। ਇਸ ਤੋਂ ਬਾਅਦ ਵਿੱਤੀ ਖੇਤਰ ਲਈ ‘fin.in’ ਡੋਮੇਨ ਨੂੰ ਅਪਣਾਇਆ ਜਾਵੇਗਾ। ਆਰਬੀਆਈ ਗਵਰਨਰ ਨੇ ਕਿਹਾ ਕਿ ਇਹ ਕਦਮ ਡਿਜੀਟਲ ਪੇਮੈਂਟ ਵਿੱਚ ਧੋਖਾਧੜੀ ਦੇ ਵਧਦੇ ਮਾਮਲਿਆਂ ਨੂੰ ਰੋਕਣ ਲਈ ਚੁੱਕਿਆ ਗਿਆ ਹੈ। ਇਸ ਨਾਲ ਡਿਜ਼ੀਟਲ ਬੈਂਕਿੰਗ ਅਤੇ ਭੁਗਤਾਨ ਸੇਵਾਵਾਂ ਵਿੱਚ ਗਾਹਕਾਂ ਦਾ ਵਿਸ਼ਵਾਸ ਵਧੇਗਾ।
ਦਿੱਲੀ ਵਿਧਾਨ ਸਭਾ ਚੋਣਾਂ: ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ, ਸੁਰੱਖਿਆ ਦੇ ਸਖ਼ਤ ਪ੍ਰਬੰਧ