ਰਾਜਸਥਾਨ ਹਾਈ ਕੋਰਟ ਨੇ ਦਿੱਤੀ ਆਸਾਰਾਮ ਨੂੰ 6 ਮਹੀਨਿਆਂ ਦੀ ਜ਼ਮਾਨਤ

0
29
Rajasthan High Court

ਜੋਧਪੁਰ, 29 ਅਕਤੂਬਰ 2025 : ਨਾਬਾਲਗ ਨਾਲ ਜਬਰ ਜਨਾਹ (Rape of a minor) ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਆਸਾਰਾਮ ਨੂੰ ਕਾਰਜਕਾਰੀ ਚੀਫ ਜਸਟਿਸ ਸੰਜੀਵ ਪ੍ਰਕਾਸ਼ ਸ਼ਰਮਾ ਅਤੇ ਜਸਟਿਸ ਸੰਗੀਤਾ ਸ਼ਰਮਾ ਦੀ ਡਵੀਜਨ ਬੈਂਚ ਨੇ 6 ਮਹੀਨਿਆਂ ਦੀ ਅੰਤਰਿਮ ਜ਼ਮਾਨਤ ਪ੍ਰਦਾਨ ਕਰ ਦਿੱਤੀ ਹੈ । ਦੱਸਣਯੋਗ ਹੈ ਕਿ ਇਸ ਵਾਰ ਆਸਾਰਾਮ ਨਾਲ ਪੁਲਸ ਮੁਲਾਜਮਾਂ ਦੀ ਤਾਇਨਾਤੀ ਨਹੀਂ ਹੋਵੇਗੀ।

ਸਰਕਾਰੀ ਤੇ ਪੀੜ੍ਹ੍ਹਤਾਂ ਦੇ ਵਕੀਲਾਂ ਨੇ ਕੀਤਾ ਸੀ ਅੰਤਰਿਮ ਜ਼ਮਾਨਤ ਦਾ ਵਿਰੋਧ

ਮਾਨਯੋਗ ਕੋਰਟ ਵਲੋਂ ਉਪਰੋਕਤ ਦੋਵੇਂ ਜੱਜਾਂ ਦੇ ਬੈਂਚ ਸਾਹਮਣੇੇ ਰਾਜਸਥਾਨ ਸਰਕਾਰ ਅਤੇ ਪੀੜ੍ਹਤਾਂ ਦੇ ਵਕੀਲਾਂ ਨੇ ਆਸਾਰਾਮ ਨੂੰ ਛੇ ਮਹੀਨਿਆਂ ਦੀ ਅੰਤਰਿਮ ਜ਼ਮਾਨਤ (Interim bail) ਦੇਣ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਸੀ ਕਿ ਦੋਸ਼ੀ ਵਿਅਕਤੀ ਨੂੰ ਰਾਹਤ ਦੇਣਾ ਨਿਆਂਇਕ ਸਿਧਾਂਤਾਂ ਦੇ ਵਿਰੁੱਧ ਹੈ ਪਰ ਦੋਵੇਂ ਜੱਜਾਂ ਨੇ ਸਮੁੱਚੇ ਪੱਖਾਂ ਦੀਆਂ ਦਲੀਲਾਂ ਸੁਣਦਿਆਂ ਛੇ ਮਹੀਨਿਆਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ ।

ਕੀ ਕਾਰਨ ਦਿੱਤਾ ਸੀ ਜ਼ਮਾਨਤ ਲਈ ਆਸਾਰਾਮ ਨੇ

ਸਜ਼ਾ ਕੱਟ ਰਹੇ ਆਸਾਰਾਮ ਵਲੋਂ ਮਾਨਯੋਗ ਅਦਾਲਤ ਵਿਚ ਜ਼ਮਾਨਤ ਪਟੀਸ਼ਨ ਦਾਇਰ ਕਰਨ ਵੇਲੇ ਸਿਹਤ ਦਾ ਹਵਾਲਾ ਦਿੱਤਾ ਗਿਆ ਸੀ ਤੇ ਉਨ੍ਹਾਂ ਦੇ ਵਕੀਲ ਦੇਵਦੱਤ ਕਾਮਤ ਨੇ ਤਰਕ ਦਿੱਤਾ ਸੀ ਕਿ ਆਸਾਰਾਮ (Asaram) ਦੀ ਉਮਰ ਜਿ਼ਆਦਾ ਹੋ ਗਈ ਹੈ ਅਤੇ ਕਈ ਗੰਭੀਰ ਬਿਮਾਰੀਆਂ ਵੀ ਹਨ, ਜਿਸ ਦੇੇ ਚਲਦਿਆਂ ਰੈਗੂਲਰ ਇਲਾਜ ਦੀ ਵਧੇਰੇ ਲੋੜ ਹੈ ।

Read More : ਰਾਮ ਰਹੀਮ ਤੋਂ ਬਾਅਦ ਆਸਾਰਾਮ ਨੂੰ ਮਿਲੀ 7 ਦਿਨਾਂ ਦੀ ਪੈਰੋਲ 

 

LEAVE A REPLY

Please enter your comment!
Please enter your name here