ਹਨੂੰਮਾਨਗੜ੍ਹ ਵਿੱਚ ਇੱਕ ਬੋਲੈਰੋ ਨਹਿਰ ਵਿੱਚ ਡਿੱਗਣ ਨਾਲ 6 ਲੋਕ ਵਹਿ ਗਏ। ਬੋਲੈਰੋ ਵਿੱਚ ਸਵਾਰ ਤਿੰਨ ਲੋਕਾਂ ਨੂੰ ਬਚਾ ਲਿਆ ਗਿਆ, ਜਦੋਂ ਕਿ ਇੱਕ ਔਰਤ ਨੂੰ ਇਲਾਜ ਦੌਰਾਨ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਦੋ ਲੋਕ ਅਜੇ ਵੀ ਲਾਪਤਾ ਹਨ, ਉਨ੍ਹਾਂ ਦੀ ਭਾਲ ਜਾਰੀ ਹੈ।
ਅਬੋਹਰ ‘ਚ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ: 3 ਵਿਅਕਤੀ ਜ਼ਖਮੀ, ਇੱਕ ਦੀ ਹਾਲਤ ਗੰਭੀਰ
ਬੋਲੈਰੋ ਵਿੱਚ ਸਵਾਰ ਸਾਰੇ ਲੋਕ ਹਨੂੰਮਾਨਗੜ੍ਹ ਜੰਕਸ਼ਨ ਤੋਂ ਸਾਲਾਸਰ ਬਾਲਾਜੀ ਦਰਸ਼ਨ ਲਈ ਰਵਾਨਾ ਹੋਏ ਸਨ। ਹਾਦਸੇ ਦੀ ਸੂਚਨਾ ਮਿਲਦੇ ਹੀ ਲੱਖੂਵਾਲੀ ਪੁਲਿਸ ਸਟੇਸ਼ਨ ਦਾ ਸਟਾਫ਼ ਮੌਕੇ ‘ਤੇ ਪਹੁੰਚ ਗਿਆ। ਪੁਲਿਸ ਮੁਲਾਜ਼ਮਾਂ ਨੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਸਥਾਨਕ ਪਿੰਡ ਵਾਸੀਆਂ ਅਤੇ ਰਾਹਗੀਰਾਂ ਦੀ ਮਦਦ ਨਾਲ ਪੁਲਿਸ ਨੇ ਪਾਣੀ ਵਿੱਚ ਫਸੇ ਚਾਰ ਲੋਕਾਂ ਨੂੰ ਰੱਸੀ ਦੀ ਮਦਦ ਨਾਲ ਬਾਹਰ ਕੱਢਿਆ ਅਤੇ ਹਸਪਤਾਲ ਪਹੁੰਚਾਇਆ।
ਸਥਾਨਕ ਗੋਤਾਖੋਰਾਂ ਅਤੇ ਐਸਡੀਆਰਐਫ (ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ) ਦੀ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ ਹੈ। ਬੋਲੇਰੋ ਗੱਡੀ ਵਿੱਚ ਅਜੇ ਵੀ ਦੋ ਲੋਕ ਫਸੇ ਹੋਏ ਹਨ, ਉਨ੍ਹਾਂ ਨੂੰ ਤੇਜ਼ੀ ਨਾਲ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।