ਰੇਲਵੇ ਦਾ ਵੱਡਾ ਫੈਸਲਾ, ਦਰਜਨਾਂ ਟਰੇਨਾਂ ਦੇ ਨੰਬਰ ਬਦਲੇ, ਦੇਖੋ List
ਨਵੀ ਦਿੱਲੀ : ਭਾਰਤੀ ਰੇਲਵੇ ਨੇ ਦੇਸ਼ ਭਰ ਵਿੱਚ ਦਰਜਨਾਂ ਟਰੇਨਾਂ ਦੇ ਨੰਬਰ ਬਦਲ ਦਿੱਤੇ ਹਨ। ਇਨ੍ਹਾਂ ਵਿੱਚ ਕਈ ਸੁਪਰਫਾਸਟ ਅਤੇ ਮੇਲ ਐਕਸਪ੍ਰੈਸ ਟਰੇਨਾਂ ਵੀ ਸ਼ਾਮਲ ਹਨ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਹ ਜਾਣਕਾਰੀ ਦਿੰਦੇ ਹੋਏ ਉੱਤਰੀ ਰੇਲਵੇ ਨੇ ਕਿਹਾ ਹੈ ਕਿ “ਸਾਰੇ ਸਬੰਧਤਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸੁਪਰਫਾਸਟ ਟ੍ਰੇਨਾਂ ਤੋਂ ਐਕਸਪ੍ਰੈਸ ਟ੍ਰੇਨਾਂ ਅਤੇ ਐਕਸਪ੍ਰੈਸ ਟ੍ਰੇਨਾਂ ਤੋਂ ਸੁਪਰਫਾਸਟ ਟ੍ਰੇਨਾਂ ਤੱਕ ਦੀਆਂ ਟਰੇਨਾਂ ਦੀ ਸ਼੍ਰੇਣੀ ਵਿੱਚ ਬਦਲਾਅ ਦੇ ਕਾਰਨ, ਰੇਲਵੇ ਦੁਆਰਾ ਹੇਠਾਂ ਦਿੱਤੀਆਂ ਟ੍ਰੇਨਾਂ ਦੇ ਨੰਬਰ ਬਦਲਣ ਦਾ ਫੈਸਲਾ ਕੀਤਾ ਗਿਆ ਹੈ।”
ਕਈ ਸੁਪਰਫਾਸਟ ਐਕਸਪ੍ਰੈਸ ਵੀ ਸੂਚੀ ਵਿੱਚ ਸ਼ਾਮਿਲ
ਰੇਲਵੇ ਦੁਆਰਾ ਜਿਨ੍ਹਾਂ ਟਰੇਨਾਂ ਦੇ ਨੰਬਰ ਬਦਲੇ ਗਏ ਹਨ, ਉਨ੍ਹਾਂ ਵਿੱਚ ਗੋਰਖਪੁਰ-ਲਖਨਊ ਇੰਟਰਸਿਟੀ ਐਕਸਪ੍ਰੈਸ (12531), ਪੱਤਰਾਲੀਪੁੱਤਰ-ਲਖਨਊ ਸੁਪਰਫਾਸਟ ਐਕਸਪ੍ਰੈਸ (12529) ਅਤੇ ਛਪਰਾ-ਲੋਕਮਾਨਿਆ ਤਿਲਕ ਟਰਮੀਨਸ ਮੇਲ ਐਕਸਪ੍ਰੈਸ (15101) ਸ਼ਾਮਲ ਹਨ।
ਇਹ ਵੀ ਪੜੋ : ‘ਪੁਸ਼ਪਾ 2’ ਸਕ੍ਰੀਨਿੰਗ ਦੌਰਾਨ ਔਰਤ ਦੀ ਮੌ.ਤ ਤੋਂ ਦੁੱਖੀ ਅੱਲੂ ਅਰਜੁਨ, 25 ਲੱਖ ਰੁਪਏ ਮੁਆਵਜ਼ਾ ਦੇਣ ਦਾ ਕੀਤਾ ਐਲਾਨ