ਪੁਣੇ ਬੱਸ ਰੇਪ ਕੇਸ: ਮੁਲਜ਼ਮ ਕਾਬੂ, 13 ਪੁਲਸ ਟੀਮਾਂ ਨੂੰ ਦੇ ਰਿਹਾ ਸੀ ਚਕਮਾ
ਪੁਣੇ ‘ਚ ਬੱਸ ਸਟੈਂਡ ‘ਤੇ ਖੜ੍ਹੀ ਬੱਸ ‘ਚ 26 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਦਦੱਤਾਤ੍ਰੇਯ ਰਾਮਦਾਸ ਗਾਡੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲੀਸ ਨੇ ਮੁਲਜ਼ਮ ਨੂੰ ਪੁਣੇ ਦੀ ਸ਼ਿਰੂਰ ਤਹਿਸੀਲ ਤੋਂ ਬੀਤੀ ਦੇਰ ਰਾਤ ਗ੍ਰਿਫ਼ਤਾਰ ਕੀਤਾ, ਉਸ ਨੂੰ ਅੱਜ ਪੁਣੇ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਮੁਲਜ਼ਮ ਗਾਡੇ ਨੇ ਮੰਗਲਵਾਰ ਸਵੇਰੇ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਉਦੋਂ ਤੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ। ਪੁਲੀਸ ਨੇ ਮੁਲਜ਼ਮ ਦੀ ਭਾਲ ਲਈ 13 ਟੀਮਾਂ ਬਣਾਈਆਂ ਸਨ ਅਤੇ ਉਸ ’ਤੇ ਇੱਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਸੀ।
ਧੋਖੇ ਨਾਲ ਦੂਜੀ ਬੱਸ ਵਿੱਚ ਬਿਠਾਇਆ
ਪੁਲਿਸ ਨੇ ਮੁਲਜ਼ਮ ਨੂੰ ਫੜਨ ਲਈ ਵੱਡੀ ਤਲਾਸ਼ੀ ਮੁਹਿੰਮ ਚਲਾਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਪੀੜਤਾ ਸਤਾਰਾ ਸਥਿਤ ਆਪਣੇ ਘਰ ਜਾਣ ਲਈ ਬੱਸ ਸਟੈਂਡ ‘ਤੇ ਆਈ ਸੀ, ਜਦੋਂ ਉਥੇ ਘੁੰਮ ਰਹੇ ਦੋਸ਼ੀ ਨੇ ਔਰਤ ਨੂੰ ਬਹਾਨੇ ਨਾਲ ਆਪਣੇ ਕੋਲ ਬੁਲਾ ਲਿਆ। ਪੁਲਿਸ ਅਨੁਸਾਰ ਗਾਡੇ ਨੇ ਔਰਤ ਨੂੰ ਧੋਖੇ ਨਾਲ ਦੂਜੀ ਬੱਸ ਵਿੱਚ ਬਿਠਾ ਦਿੱਤਾ ਅਤੇ ਕਿਹਾ ਕਿ ਇਹ ਬੱਸ ਉਸਦੀ ਮੰਜ਼ਿਲ ਵੱਲ ਜਾ ਰਹੀ ਹੈ। ਔਰਤ ਨੇ ਉਸ ਦੀਆਂ ਗੱਲਾਂ ‘ਤੇ ਵਿਸ਼ਵਾਸ ਕੀਤਾ ਅਤੇ ਬੱਸ ‘ਚ ਸਵਾਰ ਹੋ ਗਈ ਪਰ ਦੋਸ਼ੀ ਨੇ ਉਸ ਦਾ ਪਿੱਛਾ ਕੀਤਾ ਅਤੇ ਬੱਸ ਦੇ ਅੰਦਰ ਉਸ ਨਾਲ ਬਲਾਤਕਾਰ ਕੀਤਾ, ਫਿਰ ਮੌਕੇ ਤੋਂ ਫਰਾਰ ਹੋ ਗਿਆ। ਪੀੜਤਾ ਕਿਸੇ ਤਰ੍ਹਾਂ ਦੂਜੀ ਬੱਸ ਫੜ ਕੇ ਆਪਣੇ ਘਰ ਜਾ ਰਹੀ ਸੀ ਕਿ ਰਸਤੇ ‘ਚ ਉਸ ਨੇ ਆਪਣੀ ਦੋਸਤ ਨੂੰ ਘਟਨਾ ਬਾਰੇ ਦੱਸਿਆ ਅਤੇ ਫਿਰ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ।
ਰਾਤ 1:30 ਵਜੇ ਗ੍ਰਿਫਤਾਰ
ਕ੍ਰਾਈਮ ਬ੍ਰਾਂਚ ਪੁਣੇ ਦੇ ਡੀਸੀਪੀ ਨਿਖਿਲ ਪਿੰਗਲੇ ਨੇ ਦੱਸਿਆ ਕਿ ਮੁਲਜ਼ਮ ਨੂੰ ਰਾਤ 1:30 ਵਜੇ ਪਿੰਡ ਦੇ ਇੱਕ ਬਾਗ (ਫਾਰਮ) ਤੋਂ ਗ੍ਰਿਫਤਾਰ ਕੀਤਾ ਗਿਆ। ਡੀਸੀਪੀ ਨੇ ਦੱਸਿਆ ਕਿ ਗ੍ਰਿਫ਼ਤਾਰੀ ਦੀ ਸਾਰੀ ਕਾਰਵਾਈ ਦੌਰਾਨ ਪਿੰਡ ਦੇ ਲੋਕ ਸਾਡੇ ਨਾਲ ਜੁੜੇ ਹੋਏ ਸਨ। ਪਿੰਡ ਵਾਸੀਆਂ ਨੇ ਮੁਲਜ਼ਮ ਨੂੰ ਪਛਾਣ ਲਿਆ ਅਤੇ ਪੁਲੀਸ ਨੂੰ ਸੂਚਿਤ ਕੀਤਾ। ਫੜਨ ਵਿਚ ਵੀ ਮਦਦ ਕੀਤੀ। ਪੁਣੇ ਸਿਟੀ ਪੁਲਸ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ ਯੂਨਿਟ ਦੀਆਂ 8 ਟੀਮਾਂ ਅਤੇ ਸਵਰਗੇਟ ਪੁਲਸ ਸਟੇਸ਼ਨ ਦੀਆਂ 5 ਟੀਮਾਂ ਦੋਸ਼ੀਆਂ ਦੀ ਭਾਲ ਕਰ ਰਹੀਆਂ ਹਨ।
ਇਹ ਵੀ ਪੜੋ :ਨਗਰ ਕੌਂਸਲ ਤਰਨ ਤਾਰਨ ਦੀਆਂ ਆਮ ਚੋਣਾਂ ਦੇ ਮੱਦੇਨਜ਼ਰ 2 ਮਾਰਚ ਤੋਂ 3 ਮਾਰਚ ਸਵੇਰੇ 10.00 ਵਜੇ ਤੱਕ “ਡਰਾਈ ਡੇ ” ਘੋਸ਼ਿਤ