5 ਮਈ ਨੂੰ ਸ਼ਿਮਲਾ ਆਉਣਗੇ ਰਾਸ਼ਟਰਪਤੀ ਮੁਰਮੂ; ਤਿਆਰੀਆਂ ਨੂੰ ਲੈ ਕੇ ਮੁੱਖ ਸਕੱਤਰ ਨੇ ਸੱਦੀ ਮੀਟਿੰਗ

0
49

ਰਾਸ਼ਟਰਪਤੀ ਦ੍ਰੋਪਦੀ ਮੁਰਮੂ 5 ਮਈ ਨੂੰ ਸ਼ਿਮਲਾ ਪਹੁੰਚਣਗੇ ਅਤੇ 9 ਮਈ ਨੂੰ ਦਿੱਲੀ ਵਾਪਸ ਆਉਣਗੇ। ਰਾਸ਼ਟਰਪਤੀ ਦੀ ਫੇਰੀ ਦੇ ਮੱਦੇਨਜ਼ਰ, ਹਿਮਾਚਲ ਦੇ ਮੁੱਖ ਸਕੱਤਰ ਪ੍ਰਬੋਧ ਸਕਸੈਨਾ ਨੇ ਅੱਜ ਵੱਖ-ਵੱਖ ਵਿਭਾਗਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਬੁਲਾਈ ਹੈ। ਇਸ ਮੀਟਿੰਗ ਵਿੱਚ ਰਾਸ਼ਟਰਪਤੀ ਦੀ ਫੇਰੀ ਦੌਰਾਨ ਸੁਰੱਖਿਆ ਪ੍ਰਬੰਧਾਂ, ਸੜਕਾਂ ਦੀ ਹਾਲਤ ਸੁਧਾਰਨ, ਪਾਣੀ ਅਤੇ ਬਿਜਲੀ ਦੇ ਢੁਕਵੇਂ ਪ੍ਰਬੰਧ ਸੰਬੰਧੀ ਹਦਾਇਤਾਂ ਸਬੰਧਤ ਅਧਿਕਾਰੀਆਂ ਨੂੰ ਦਿੱਤੀਆਂ ਜਾਣਗੀਆਂ। ਇਸ ਮੀਟਿੰਗ ਵਿੱਚ ਰਾਸ਼ਟਰਪਤੀ ਸਕੱਤਰੇਤ, ਗ੍ਰਹਿ ਮੰਤਰਾਲੇ ਅਤੇ ਰਾਜ ਸਰਕਾਰ ਦੇ ਉੱਚ ਅਧਿਕਾਰੀ ਵੀ ਮੌਜੂਦ ਰਹਿਣਗੇ।

ਪਹਿਲਗਾਮ ਹਮਲੇ ‘ਤੇ ਭੜਕੇ ਸੁਪਰਸਟਾਰ ਰਜਨੀਕਾਂਤ; ਦਿੱਤਾ ਵੱਡਾ ਬਿਆਨ

ਸਾਹਮਣੇ ਆਈ ਜਾਣਕਾਰੀ ਅਨੁਸਾਰ ਦ੍ਰੋਪਦੀ ਮੁਰਮੂ 5 ਮਈ ਨੂੰ ਸ਼ਿਮਲਾ ਆਉਣਗੇ। 6 ਮਈ ਨੂੰ, ਉਹ ਸ਼ਿਮਲਾ ਦੇ ਆਰਮੀ ਟ੍ਰੇਨਿੰਗ ਕਮਾਂਡ ਆਰਟਰੇਕ ਵਿਖੇ ਆਯੋਜਿਤ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ। 7 ਮਈ ਨੂੰ ਉਹ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (IIT) ਮੰਡੀ ਦਾ ਦੌਰਾ ਕਰਨਗੇ ਅਤੇ 8 ਮਈ ਨੂੰ, ਉਹ ਅਟਲ ਸੁਰੰਗ ਰੋਹਤਾਂਗ ਦਾ ਦੌਰਾ ਕਰਨਗੇ। 9 ਮਈ ਨੂੰ ਸ਼ਿਮਲਾ ਤੋਂ ਦਿੱਲੀ ਵਾਪਸ ਜਾਣਗੇ। ਰਾਸ਼ਟਰਪਤੀ ਦਫ਼ਤਰ ਵੱਲੋਂ ਦ੍ਰੋਪਦੀ ਮੁਰਮੂ ਦੇ ਦੌਰੇ ਨੂੰ ਅੰਤਿਮ ਰੂਪ ਮਗਰੋਂ ਐਸਪੀਜੀ ਵੀ ਸ਼ਿਮਲਾ ਪਹੁੰਚ ਗਈ। ਇਸ ਤੋਂ ਬਾਅਦ ਐਸਪੀਜੀ ਨੇ ਛਰਾਬੜਾ ਸਥਿਤ ਰਾਸ਼ਟਰਪਤੀ ਨਿਵਾਸ ਦ ਰੀਟਰੀਟ ਵਿਖੇ ਸੁਰੱਖਿਆ ਘੇਰਾ ਵਧਾ ਦਿੱਤਾ ਹੈ। ਆਈਆਈਟੀ ਮੰਡੀ ਕੈਂਪਸ ਅਤੇ ਅਟਲ ਸੁਰੰਗ ਰੋਹਤਾਂਗ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।

LEAVE A REPLY

Please enter your comment!
Please enter your name here