ਤਿਰੁਵਨੰਤਪੁਰਮ, 22 ਅਕਤੂਬਰ 2025 : ਭਾਰਤ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ (President Draupadi Murmu) ਜੋ ਕਿ ਕੇਰਲ ਦੇ ਪਰਮਦਮ ਵਿਚ ਹੈਲੀਪੈਡ ਰਾਹੀਂ ਲੈਂਡ ਹੋਈ ਦਾ ਹੈਲੀਕਾਪਟਰ (Helicopter) ਪਰਮਦਮ ਸਥਿਤ ਰਾਜੀਵ ਗਾਂਧੀ ਇੰਡੋਰ ਸਟੇਡੀਅਮ ਵਿਚ ਬਣੇ ਨਵੇਂ ਕੰਕਰੀਟ ਵਾਲੇ ਹੈਲੀਪੈੈਡ ਤੇ ਉਤਰਦੇ ਵੇਲੇ ਖੱਡੇ ਵਿਚ ਫਸ ਗਿਆ । ਜਿਸਨੂੰ ਬਾਅਦ ਵਿਚ ਪੁਲਸ ਅਤੇ ਅੱਗ ਬੁਝਾਊ ਵਿਭਾਗ ਦੇ ਕਰਮਚਾਰੀਆਂ ਵਲੋਂ ਕੱਢਦੇ ਦੇਖਿਆ ਗਿਆ ।
ਕਿਥੇ ਜਾ ਰਹੇ ਸਨ ਰਾਸ਼ਟਰਪਤੀ ਮੁਰਮੂ
ਰਾਸ਼ਟਰਪਤੀ ਭਾਰਤ ਸਰਕਾਰ ਦਰੋਪਦੀ ਮੁਰਮੂ ਸਬਰੀਮਾਲਾ ਯਾਤਰਾ (Sabarimala pilgrimage) ’ਤੇ ਜਾ ਰਹੇ ਸਨ ਤਾਂ ਹੈਲੀਕਾਪਟਰ ਦੇ ਹੈਲੀਪੈਡ ਤੇ ਉਤਰਦੇ ਵੇਲੇ ਖੱਡੇ ਵਿਚ ਫਸ ਜਾਣ ਦਾ ਇਹ ਘਟਨਾਕ੍ਰਮ ਵਾਪਰਿਆ । ਹੈਲੀਕਾਪਟਰ ਤੋਂ ਉਤਰਨ ਤੋਂ ਬਾਅਦ ਰਾਸ਼ਟਰਪਤੀ ਦਾ ਕਾਫਲਾ ਸੜਕ ਮਾਰਗ ਰਾਹੀਂ ਪੰਬਾ ਦੇ ਲਈ ਰਵਾਨਾ ਹੋ ਗਿਆ।
ਕੀ ਦੱਸਿਆ ਸੀਨੀਅਰ ਅਧਿਕਾਰੀ ਨੇ
ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਖਰੀ ਸਮੇਂ ’ਤੇ ਰਾਸ਼ਟਰਪਤੀ ਦੇ ਹੈਲੀਕਾਪਟਰ ਨੂੰ ਉਤਾਰਨ ਦੇ ਲਈ ਜਗ੍ਹਾ ਤੈਅ ਕੀਤੀ ਗਈ ਸੀ, ਜਿਸ ਦੇ ਚਲਦਿਆਂ ਮੰਗਲਵਾਰ ਦੇਰ ਰਾਤ ਹੀ ਹੈਲੀਪੈਡ ਬਣਾਇਆ ਗਿਆ ਅਤੇ ਹੈਲੀਪੈਡ ਪੂਰੀ ਤਰ੍ਹਾਂ ਨਾਲ ਸੁੱਕ ਨਹੀਂ ਸਕਿਆ । ਜਿਸ ਤਰ੍ਹਾਂ ਹੀ ਰਾਸ਼ਟਰਪਤੀ ਦਾ ਹੈਲੀਕਾਪਟਰ ਲੈਂਡ ਹੋਇਆ ਤਾਂ ਭਾਰੀ ਵਜ਼ਨ ਦੇ ਕਾਰਨ ਉਹ ਹੈਲੀਪੈਡ ’ਚ ਧਸ ਗਿਆ ।
Read More : ਦਰੋਪਦੀ ਮੁਰਮੂ ਨੇ ਭਾਰਤ ਦੇ 15ਵੇਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ