ਬਾਗੇਸ਼ਵਰ ਧਾਮ ਪਹੁੰਚੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, 251 ਜੋੜਿਆਂ ਨੂੰ ਦੇਣਗੇ ਆਸ਼ੀਰਵਾਦ
ਰਾਸ਼ਟਰਪਤੀ ਦ੍ਰੋਪਦੀ ਮੁਰਮੂ 26 ਫਰਵਰੀ ਨੂੰ ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਮੱਧ ਪ੍ਰਦੇਸ਼ ਦੇ ਛਤਰਪੁਰ ਜ਼ਿਲ੍ਹੇ ‘ਚ ਸਥਿਤ ਬਾਗੇਸ਼ਵਰ ਧਾਮ ਪਹੁੰਚੇ। ਉਹ ਹਵਾਈ ਸੈਨਾ ਦੇ ਜਹਾਜ਼ ਰਾਹੀਂ ਖਜੂਰਾਹੋ ਹਵਾਈ ਅੱਡੇ ‘ਤੇ ਪਹੁੰਚੇ। ਇੱਥੋਂ ਹੈਲੀਕਾਪਟਰ ਰਾਹੀਂ ਬਾਗੇਸ਼ਵਰ ਧਾਮ ਪਹੁੰਚੇ। ਬਾਗੇਸ਼ਵਰ ਧਾਮ ‘ਚ 251 ਜੋੜਿਆਂ ਦਾ ਸਮੂਹਿਕ ਵਿਆਹ ਸਮਾਗਮ ਹੋ ਰਿਹਾ ਹੈ ਜਿਥੇ ਰਾਸ਼ਟਰਪਤੀ ਸ਼ਿਰਕਤ ਕਰਨਗੇ।
ਸੀ.ਐਮ ਡਾ.ਮੋਹਨ ਯਾਦਵ ਨੇ ਕੀਤਾ ਸਵਾਗਤ
ਸੀ.ਐਮ ਡਾ.ਮੋਹਨ ਯਾਦਵ ਨੇ ਉਨ੍ਹਾਂ ਦਾ ਸਵਾਗਤ ਕੀਤਾ। ਜਿਸ ਤੋਂ ਬਾਅਦ ਉਨ੍ਹਾਂ ਬਾਗੇਸ਼ਵਰ ਧਾਮ ਦੇ ਬਾਲਾਜੀ ਮੰਦਰ ਦੇ ਦਰਸ਼ਨ ਕੀਤੇ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਬਾਗੇਸ਼ਵਰ ਧਾਮ ਨੇੜੇ ਗੜ੍ਹਾ ਪਿੰਡ ਵਿੱਚ ਆਯੋਜਿਤ ਸਮੂਹਿਕ ਵਿਆਹ ਵਿੱਚ ਸ਼ਿਰਕਤ ਕਰਨਗੇ ਅਤੇ ਲਾੜਾ-ਲਾੜੀ ਨੂੰ ਆਸ਼ੀਰਵਾਦ ਦੇਣਗੇ। ਦੱਸ ਦਈਏ ਕਿ ਇਸ ਸਮਾਰੋਹ ‘ਚ ਗਾਇਕ ਸੋਨੂੰ ਨਿਗਮ, ਕ੍ਰਿਕਟਰ ਵਰਿੰਦਰ ਸਹਿਵਾਗ, ਰੌਬਿਨ ਉਥੱਪਾ, ਆਰਪੀ ਸਿੰਘ ਅਤੇ ਅਭਿਨੇਤਾ ਪੁਨੀਤ ਵਸ਼ਿਸ਼ਟ ਵੀ ਮੌਜੂਦ ਰਹਿਣਗੇ। WWE ਰੈਸਲਰ ਦਿ ਗ੍ਰੇਟ ਖਲੀ ਵੀ ਬਾਗੇਸ਼ਵਰ ਧਾਮ ਪਹੁੰਚ ਚੁੱਕੇ ਹਨ।