PPF ਅਤੇ ਸੁਕੰਨਿਆ ਵਰਗੀਆਂ ਯੋਜਨਾਵਾਂ ‘ਚ ਨਿਵੇਸ਼ ਕਰਨ ਵਾਲਿਆਂ ਨੂੰ ਸਰਕਾਰ ਨੂੰ ਦੇ ਸਕਦੀ ਹੈ ਵੱਡਾ ਝਟਕਾ! ਪੜੋ ਪੂਰੀ ਖਬਰ

0
13

PPF ਅਤੇ ਸੁਕੰਨਿਆ ਵਰਗੀਆਂ ਯੋਜਨਾਵਾਂ ‘ਚ ਨਿਵੇਸ਼ ਕਰਨ ਵਾਲਿਆਂ ਨੂੰ ਸਰਕਾਰ ਨੂੰ ਦੇ ਸਕਦੀ ਹੈ ਵੱਡਾ ਝਟਕਾ! ਪੜੋ ਪੂਰੀ ਖਬਰ

ਨਵੀ ਦਿੱਲੀ : ਜੇਕਰ ਤੁਸੀਂ ਪਬਲਿਕ ਪ੍ਰੋਵੀਡੈਂਟ ਫੰਡ (PPF) ਅਤੇ ਸੁਕੰਨਿਆ ਸਮ੍ਰਿਧੀ ਵਰਗੀਆਂ ਛੋਟੀਆਂ ਬਚਤ ਯੋਜਨਾਵਾਂ ਵਿੱਚ ਨਿਵੇਸ਼ ਕਰਦੇ ਹੋ, ਤਾਂ ਇਹ ਖਬਰ ਤੁਹਾਨੂੰ ਨਿਰਾਸ਼ ਕਰ ਸਕਦੀ ਹੈ। ਦਰਅਸਲ, ਸਰਕਾਰ ਨਵੇਂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਯਾਨੀ ਵਿੱਤੀ ਸਾਲ 26 ਯਾਨੀ ਅਪ੍ਰੈਲ ਤੋਂ ਜੂਨ ਦੀ ਮਿਆਦ ਲਈ ਛੋਟੀਆਂ ਬਚਤ ਯੋਜਨਾਵਾਂ ਦੀ ਵਿਆਜ ਦਰ ਨੂੰ ਘਟਾ ਸਕਦੀ ਹੈ। ਦੱਸ ਦੇਈਏ ਕਿ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਰੇਪੋ ਦਰ ਵਿੱਚ ਕਟੌਤੀ ਕੀਤੀ ਹੈ। ਇਸ ਤੋਂ ਬਾਅਦ ਖਪਤ ਨੂੰ ਉਤਸ਼ਾਹਿਤ ਕਰਨ ਲਈ ਵਿੱਤ ਮੰਤਰਾਲਾ ਅਗਲੇ ਵਿੱਤੀ ਸਾਲ ‘ਚ ਛੋਟੀਆਂ ਬੱਚਤ ਯੋਜਨਾਵਾਂ ਲਈ ਦਰਾਂ ਘਟਾਉਣ ‘ਤੇ ਵਿਚਾਰ ਕਰ ਸਕਦਾ ਹੈ। ਮਾਰਚ ਤਿਮਾਹੀ ਲਈ ਛੋਟੀਆਂ ਬੱਚਤ ਯੋਜਨਾਵਾਂ ‘ਤੇ ਵਿਆਜ ਦਰਾਂ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।

ਮਾਰਚ ਤਿਮਾਹੀ ਲਈ ਵਿਆਜ ਦਰਾਂ ਸਥਿਰ ਰਹਿਣਗੀਆਂ

ਦੱਸ ਦੇਈਏ ਕਿ ਸੁਕੰਨਿਆ ਸਮ੍ਰਿਧੀ ਯੋਜਨਾ ਦੇ ਤਹਿਤ ਜਮ੍ਹਾ ‘ਤੇ ਵਿਆਜ ਦਰ 8.2 ਫੀਸਦੀ ਹੈ। ਤੀਜੀ ਤਿਮਾਹੀ ‘ਚ ਪੇਸ਼ ਕੀਤੀ ਜਾ ਰਹੀ ਤਿੰਨ ਸਾਲਾਂ ਦੀ ਫਿਕਸਡ ਡਿਪਾਜ਼ਿਟ ‘ਤੇ ਦਰ 7.1 ਫੀਸਦੀ ਹੈ।ਇਸ ਤੋਂ ਇਲਾਵਾ ਪੀਪੀਐਫ ਅਤੇ ਪੋਸਟ ਆਫਿਸ ਸੇਵਿੰਗ ਡਿਪਾਜ਼ਿਟ ਸਕੀਮਾਂ ਦੀਆਂ ਵਿਆਜ ਦਰਾਂ ਨੂੰ ਵੀ ਕ੍ਰਮਵਾਰ 7.1 ਫੀਸਦੀ ਅਤੇ ਚਾਰ ਫੀਸਦੀ ‘ਤੇ ਬਰਕਰਾਰ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਕਿਸਾਨ ਵਿਕਾਸ ਪੱਤਰ ‘ਤੇ ਵਿਆਜ ਦਰ 7.5 ਫੀਸਦੀ ‘ਤੇ ਬਰਕਰਾਰ ਹੈ ਜਦਕਿ ਰਾਸ਼ਟਰੀ ਬਚਤ ਸਰਟੀਫਿਕੇਟ (ਐਨਐਸਸੀ) ‘ਤੇ ਵਿਆਜ ਦਰ 7.7 ਫੀਸਦੀ ‘ਤੇ ਬਰਕਰਾਰ ਹੈ। ਮਹੀਨਾਵਾਰ ਆਮਦਨ ਸਕੀਮ ਵਿੱਚ ਨਿਵੇਸ਼ ਕਰਨ ‘ਤੇ 7.4 ਫੀਸਦੀ ਵਿਆਜ ਮਿਲਦਾ ਹੈ।

ਰੇਪੋ ਰੇਟ ‘ਤੇ ਕੀ ਸੀ ਫੈਸਲਾ?

RBI ਨੇ ਸੁਸਤ ਹੋ ਰਹੀ ਅਰਥਵਿਵਸਥਾ ਨੂੰ ਹੁਲਾਰਾ ਦੇਣ ਲਈ ਸ਼ੁੱਕਰਵਾਰ ਨੂੰ ਰੇਪੋ ਰੇਟ 0.25 ਫੀਸਦੀ ਘਟਾ ਕੇ 6.25 ਫੀਸਦੀ ਕਰ ਦਿੱਤਾ। ਰੇਪੋ ਦਰ ਵਿੱਚ ਕਮੀ ਦਾ ਮਤਲਬ ਹੈ ਕਿ ਮਕਾਨ, ਵਾਹਨ ਸਮੇਤ ਵੱਖ-ਵੱਖ ਕਰਜ਼ਿਆਂ ‘ਤੇ ਮਹੀਨਾਵਾਰ ਕਿਸ਼ਤ (ਈਐਮਆਈ) ਘਟਣ ਦੀ ਉਮੀਦ ਹੈ।

ਇਹ ਵੀ ਪੜੋ :ਅਰਵਿੰਦ ਕੇਜਰੀਵਾਲ ਦੇ ਘਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ

LEAVE A REPLY

Please enter your comment!
Please enter your name here