ਨਵੀ ਦਿੱਲੀ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਕੈਥੋਲਿਕ ਈਸਾਈ ਧਾਰਮਿਕਗੁਰੂ ਪੋਪ ਫਰਾਂਸਿਸ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣ ਲਈ ਵੈਟੀਕਨ ਲਈ ਰਵਾਨਾ ਹੋ ਗਏ। ਉਨ੍ਹਾਂ ਦੇ ਨਾਲ ਘੱਟ ਗਿਣਤੀ ਮੰਤਰੀ ਕਿਰੇਨ ਰਿਜੀਜੂ, ਰਾਜ ਮੰਤਰੀ ਜਾਰਜ ਕੁਰੀਅਨ ਅਤੇ ਗੋਆ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੋਸ਼ੂਆ ਡਿਸੂਜ਼ਾ ਵੀ ਸਨ।
ਦੱਸ ਦਈਏ ਕਿ ਪੋਪ ਦਾ 21 ਅਪ੍ਰੈਲ ਨੂੰ 88 ਸਾਲ ਦੀ ਉਮਰ ਵਿੱਚ ਸਟ੍ਰੋਕ ਅਤੇ ਹਾਰਟ ਫੇਲੀਅਰ ਤੋਂ ਬਾਅਦ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਦੇਹ ਨੂੰ ਜਨਤਕ ਦਰਸ਼ਨਾਂ ਲਈ ਸੇਂਟ ਪੀਟਰਜ਼ ਬੇਸਿਲਿਕਾ ਵਿਖੇ ਰੱਖਿਆ ਗਿਆ ਹੈ। ਅੱਜ ਦਰਸ਼ਨ ਦਾ ਆਖਰੀ ਦਿਨ ਹੈ। ਇਸ ਤੋਂ ਬਾਅਦ ਅੱਜ ਸ਼ਾਮ ਨੂੰ ਉਨ੍ਹਾਂ ਦੇ ਤਾਬੂਤ ਨੂੰ ਬੰਦ ਕਰ ਦਿੱਤਾ ਜਾਵੇਗਾ। ਪੋਪ ਦਾ ਅੰਤਿਮ ਸਸਕਾਰ ਕੱਲ੍ਹ, 26 ਅਪ੍ਰੈਲ ਨੂੰ ਹੋਵੇਗਾ। ਅੰਤਿਮ ਸਸਕਾਰ ‘ਚ ਦੁਨੀਆ ਭਰ ਦੇ ਨੇਤਾ ਅਤੇ ਆਮ ਲੋਕ ਇਕੱਠੇ ਹੋਣਗੇ। ਭਾਰਤੀ ਗ੍ਰਹਿ ਮੰਤਰਾਲੇ ਨੇ ਪੋਪ ਦੇ ਦੇਹਾਂਤ ‘ਤੇ 3 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਸੀ।