ਪੁਲਿਸ ਨੇ ਸੈਫ ਅਲੀ ਖਾਨ ਦੇ ਬਿਆਨ ਕੀਤੇ ਦਰਜ, ਅਦਾਕਾਰ ਨੇ ਦੱਸਿਆ ਉਸ ਰਾਤ ਕੀ-ਕੀ ਹੋਇਆ
ਨਵੀ ਦਿੱਲੀ: ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਪੁਲਸ ਦੀ ਜਾਂਚ ਜਾਰੀ ਹੈ। ਪੁਲਿਸ ਨੇ ਅਦਾਕਾਰ ਦਾ ਬਿਆਨ ਦਰਜ ਕੀਤਾ ਹੈ। ਜਿਸ ‘ਚ ਅਦਾਕਾਰ ਨੇ ਪੁਲਿਸ ਨਾਲ ਸਾਂਝਾ ਕੀਤਾ ਕਿ ਇਹ ਸਾਰੀ ਘਟਨਾ ਕਦੋਂ ਅਤੇ ਕਿਵੇਂ ਵਾਪਰੀ।
ਸੈਫ ਨੇ ਦੱਸੀ ਹੱਡਬੀਤੀ
ਮੀਡੀਆ ਰਿਪੋਰਟਾਂ ਮੁਤਾਬਕ ਸੈਫ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਕਰੀਨਾ ਕਪੂਰ ਖਾਨ ਬਿਲਡਿੰਗ ਦੀ 11ਵੀਂ ਮੰਜ਼ਿਲ ‘ਤੇ ਆਪਣੇ ਬੈੱਡਰੂਮ ‘ਚ ਸਨ, ਜਦੋਂ ਉਨ੍ਹਾਂ ਨੇ ਆਪਣੇ ਛੋਟੇ ਬੇਟੇ ਜਹਾਂਗੀਰ ਦੀ ਨੈਨੀ ਦੀਆਂ ਚੀਕਾਂ ਸੁਣੀਆਂ। ਉਨ੍ਹਾਂ ਦੀਆਂ ਚੀਕਾਂ ਸੁਣ ਕੇ ਜਾਗਦੇ ਹੋਏ, ਸੈਫ ਅਤੇ ਕਰੀਨਾ ਆਪਣੇ ਬੇਟੇ ਦੇ ਕਮਰੇ ਵੱਲ ਭੱਜੇ, ਜਿੱਥੇ ਉਨ੍ਹਾਂ ਨੇ ਕਥਿਤ ਹਮਲਾਵਰ ਨੂੰ ਦੇਖਿਆ। ਅਭਿਨੇਤਾ ਨੇ ਪੁਲਿਸ ਨੂੰ ਦੱਸਿਆ ਕਿ ਨੈਨੀ ਐਲਿਆਮਾ ਫਿਲਿਪਸ ਡਰੀ ਹੋਈ ਸੀ ਅਤੇ ਚੀਕ ਰਹੀ ਸੀ, ਜਦੋਂ ਕਿ ਜੇਹ ਰੋ ਰਿਹਾ ਸੀ।
ਚਾਕੂ ਨਾਲ ਹਮਲਾ
ਸੈਫ ਅਲੀ ਖਾਨ ਨੇ ਅੱਗੇ ਕਿਹਾ “ਉਸ ਆਦਮੀ ਕੋਲ ਚਾਕੂ ਸੀ, ਮੈਨੂੰ ਆਪਣੇ ਬੇਟੇ ਦੀ ਜਾਨ ਦਾ ਖ਼ਤਰਾ ਸੀ, ਇਸ ਲਈ ਮੈਂ ਹੋਰ ਕੁਝ ਨਹੀਂ ਸੋਚਿਆ ਅਤੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ। ਮੈਂ ਉਸ ਨੂੰ ਕੁਝ ਦੇਰ ਫੜ ਕੇ ਰੱਖਿਆ, ਪਰ ਅਚਾਨਕ ਉਸ ਨੇ ਮੇਰੇ ‘ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਮੇਰੀ ਪਿੱਠ, ਗਰਦਨ ਅਤੇ ਹੱਥਾਂ ‘ਤੇ ਹਮਲਾ ਕੀਤਾ। ਜਦੋਂ ਤੱਕ ਕੇਅਰ ਟੇਕਰ ਬੱਚੇ ਦੇ ਨਾਲ ਕਮਰੇ ਵਿੱਚੋਂ ਬਾਹਰ ਆਏ ਸੈਫ ਨੇ ਕਿਸੇ ਤਰ੍ਹਾਂ ਹਮਲਾਵਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸਨੂੰ ਉਸੇ ਕਮਰੇ ਵਿੱਚ ਬੰਦ ਕਰ ਦਿੱਤਾ।” ਸੈਫ ਨੇ ਦੱਸਿਆ ਕਿ ਕਾਫੀ ਖੂਨ ਨਿਕਲ ਰਿਹਾ ਸੀ। ਜਿਸ ਤੋਂ ਬਾਅਦ ਅਦਾਕਾਰ ਨੂੰ ਹਸਪਤਾਲ ਲਿਆਂਦਾ ਗਿਆ।
ਪੰਜ ਥਾਵਾਂ ‘ਤੇ ਲੱਗੀ ਸੱਟ
ਦੱਸ ਦਈਏ ਕਿ ਸੈਫ ਦੀ ਮੈਡੀਕਲ ਰਿਪੋਰਟ ਵੀ ਸਾਹਮਣੇ ਆਈ ਹੈ। ਅਦਾਕਾਰ ਸੈਫ ਅਲੀ ਖਾਨ ਨੂੰ ਪੰਜ ਥਾਵਾਂ ‘ਤੇ ਚਾਕੂ ਮਾਰਿਆ ਗਿਆ ਸੀ। ਉਸ ਦੀ ਪਿੱਠ, ਗੁੱਟ, ਗਰਦਨ, ਮੋਢੇ ਅਤੇ ਕੂਹਣੀ ‘ਤੇ ਸੱਟਾਂ ਲੱਗੀਆਂ ਸਨ।
CBSE ਨੇ ਵਧਾਈ ਸਖ਼ਤੀ; ਪ੍ਰੀਖਿਆ ਹਾਲ ‘ਚ ਜਾਣ ਤੋਂ ਪਹਿਲਾਂ ਵਿਦਿਆਰਥੀ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ