ਨਵੀ ਦਿੱਲੀ, 3 ਮਈ : ਪੰਜਾਬ ਨੈਸ਼ਨਲ ਬੈਂਕ (PNB) ਨੇ ਆਪਣੇ ਫਿਕਸਡ ਡਿਪਾਜ਼ਿਟ (FD) ‘ਤੇ ਵਿਆਜ ਦਰਾਂ ਵਿੱਚ ਫਿਰ ਬਦਲਾਅ ਕੀਤਾ ਹੈ। ਇਹ ਬਦਲਾਅ 3 ਕਰੋੜ ਰੁਪਏ ਤੋਂ ਘੱਟ ਦੀ ਐਫਡੀ ‘ਤੇ ਕੀਤਾ ਗਿਆ ਹੈ। ਬੈਂਕ ਨੇ ਅਪ੍ਰੈਲ 2025 ਵਿੱਚ ਵੀ ਇਸੇ ਤਰ੍ਹਾਂ ਦਾ ਬਦਲਾਅ ਕੀਤਾ ਸੀ।
ਇਸ ਕੰਪਨੀ ਦੀਆਂ ਲਗਜ਼ਰੀ ਕਾਰਾਂ 15 ਮਈ ਤੋਂ ਹੋਣਗੀਆਂ ਮਹਿੰਗੀਆਂ, ਕੰਪਨੀ ਨੇ 2% ਵਧਾਈ ਕੀਮਤ
ਇਸ ਵਾਰ ਬੈਂਕ ਨੇ ਕੁਝ ਖਾਸ ਮਿਆਦ ਦੀਆਂ FDs ‘ਤੇ ਵਿਆਜ ਦਰਾਂ ਵਿੱਚ 25 ਬੇਸਿਸ ਪੁਆਇੰਟ ਤੱਕ ਦੀ ਕਟੌਤੀ ਕੀਤੀ ਹੈ। ਨਵੀਆਂ ਦਰਾਂ 1 ਮਈ, 2025 ਤੋਂ ਲਾਗੂ ਹੋ ਗਈਆਂ ਹਨ। ਪੀਐਨਬੀ ਨੇ ਆਮ ਨਾਗਰਿਕਾਂ ਲਈ 3 ਕਰੋੜ ਰੁਪਏ ਤੋਂ ਘੱਟ ਦੀ ਜਮ੍ਹਾਂ ਰਾਸ਼ੀ ‘ਤੇ ਵਿਆਜ ਦਰਾਂ ਘਟਾ ਦਿੱਤੀਆਂ ਹਨ। 180 ਤੋਂ 270 ਦਿਨਾਂ ਦੀ ਐਫਡੀ ‘ਤੇ ਵਿਆਜ ਦਰ 6.25% ਤੋਂ ਘਟਾ ਕੇ 6% ਕਰ ਦਿੱਤੀ ਗਈ ਹੈ।
ਇਸੇ ਤਰਾਂ 303 ਦਿਨਾਂ ਦੀ ਐਫਡੀ ‘ਤੇ ਵਿਆਜ ਦਰ 6.15% ਤੋਂ ਘਟਾ ਕੇ 6.4% ਕਰ ਦਿੱਤੀ ਗਈ ਹੈ। 304 ਦਿਨਾਂ ਤੋਂ ਲੈ ਕੇ 1 ਸਾਲ ਤੋਂ ਘੱਟ ਸਮੇਂ ਦੀ ਐਫਡੀ ‘ਤੇ ਵਿਆਜ ਦਰ ਹੁਣ 6.5% ਹੋਵੇਗੀ। 1 ਸਾਲ ਦੀ ਐਫਡੀ ‘ਤੇ ਵਿਆਜ ਦਰ 6.8% ਤੋਂ ਘਟਾ ਕੇ 6.7% ਕਰ ਦਿੱਤੀ ਗਈ ਹੈ।