ਪ੍ਰਧਾਨ ਮੰਤਰੀ ਮੋਦੀ ਅੱਜ ਦਿੱਲੀ ਨੂੰ ਦੇਣਗੇ ਕਰੋੜਾਂ ਰੁਪਏ ਦੀਆਂ ਯੋਜਨਾਵਾਂ ਦੀ ਸੌਗਾਤ
ਨਵੀ ਦਿੱਲੀ : ਫਰਵਰੀ ਮਹੀਨੇ ‘ਚ ਦਿੱਲੀ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰਾਸ਼ਟਰੀ ਰਾਜਧਾਨੀ ਨੂੰ ਕਈ ਵਿਕਾਸ ਯੋਜਨਾਵਾਂ ਦਾ ਤੋਹਫਾ ਦੇਣਗੇ। ਇਨ੍ਹਾਂ ਵਿੱਚ ਝੁੱਗੀ-ਝੌਂਪੜੀ ਵਾਲਿਆਂ ਲਈ 1,675 ਫਲੈਟਾਂ ਦਾ ਉਦਘਾਟਨ, ਨੌਰੋਜੀ ਨਗਰ ਵਿਖੇ ਵਰਲਡ ਟਰੇਡ ਸੈਂਟਰ (ਡਬਲਯੂ.ਟੀ.ਸੀ.), ਸਰੋਜਨੀ ਨਗਰ ਵਿਖੇ ਜਨਰਲ ਪੂਲ ਰਿਹਾਇਸ਼ੀ ਹਾਊਸਿੰਗ ਟਾਈਪ-2 ਕੁਆਟਰ ਅਤੇ ਦਵਾਰਕਾ ਵਿਖੇ 300 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸੀ.ਬੀ.ਐਸ.ਈ. ਏਕੀਕ੍ਰਿਤ ਦਫ਼ਤਰ ਕੰਪਲੈਕਸ ਦਾ ਉਦਘਾਟਨ ਕਰਨਾ ਹੈ।
ਦਿੱਲੀ ਯੂਨੀਵਰਸਿਟੀ ਵਿੱਚ ਤਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ
ਇਸ ਤੋਂ ਇਲਾਵਾ ਪੀਐਮ ਮੋਦੀ ਦਿੱਲੀ ਯੂਨੀਵਰਸਿਟੀ ਵਿੱਚ 600 ਕਰੋੜ ਰੁਪਏ ਦੀ ਲਾਗਤ ਵਾਲੇ ਤਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ। ਇਨ੍ਹਾਂ ਵਿੱਚ ਨਜਫਗੜ੍ਹ ਵਿੱਚ ਵੀਰ ਸਾਵਰਕਰ ਕਾਲਜ ਅਤੇ ਪੂਰਬੀ ਦਿੱਲੀ ਅਤੇ ਦਵਾਰਕਾ ਵਿੱਚ ਇੱਕ-ਇੱਕ ਵਿਦਿਅਕ ਬਲਾਕ ਦਾ ਨੀਂਹ ਪੱਥਰ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਸਮਾਗਮ ਤੋਂ ਪਹਿਲਾਂ ਆਪਣੇ ਅਧਿਕਾਰਤ ਹੈਂਡਲ ‘ਤੇ ਇਸ ਸੰਬੰਧੀ ਪੋਸਟ ਵੀ ਸਾਂਝੀ ਕੀਤੀ ਹੈ।
ਕਪੂਰਥਲਾ ਕੇਂਦਰੀ ਜੇਲ ‘ਚ ਕੈਦੀ ਦੀ ਵਿਗੜੀ ਸਿਹਤ, ਹਸਪਤਾਲ ‘ਚ ਇਲਾਜ਼ ਦੌਰਾਨ ਤੋੜਿਆ ਦਮ