ਅੱਜ ਤੋਂ ਸ਼ੁਰੂ ਹੋਵੇਗਾ Auto ਐਕਸਪੋ 2025, PM ਮੋਦੀ ਕਰਨਗੇ ਉਦਘਾਟਨ
ਨਵੀ ਦਿੱਲੀ : ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਰਤ ਮੋਬਿਲਿਟੀ ਐਕਸਪੋ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜੋ ਦੇਸ਼ ਦਾ ਸਭ ਤੋਂ ਵੱਡਾ ਆਟੋ ਸ਼ੋਅ ਹੈ।ਅੱਜ ਯਾਨੀ ਕਿ 17 ਜਨਵਰੀ ਨੂੰ, ਸਵੇਰੇ 10:30 ਵਜੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਿੱਲੀ ਦੇ ਭਾਰਤ ਮੰਡਪਮ ਵਿਖੇ ਦੇਸ਼ ਦੇ ਸਭ ਤੋਂ ਵੱਡੇ ਤਕਨੀਕੀ ਸਮਾਗਮ, ਭਾਰਤ ਮੋਬਿਲਿਟੀ ਗਲੋਬਲ ਐਕਸਪੋ 2025 ਦਾ ਉਦਘਾਟਨ ਕਰਨਗੇ।
17 ਤੋਂ 22 ਜਨਵਰੀ ਤੱਕ ਚੱਲੇਗੀ ਪ੍ਰਦਰਸ਼ਨੀ
ਦੱਸ ਦਈਏ ਕਿ ਹਰ ਸਾਲ ਭਾਰਤ ਅਤੇ ਵਿਦੇਸ਼ਾਂ ਦੀਆਂ ਮਸ਼ਹੂਰ ਵਾਹਨ ਨਿਰਮਾਤਾ ਕੰਪਨੀਆਂ ਆਟੋ ਐਕਸਪੋ ਵਿੱਚ ਹਿੱਸਾ ਲੈਂਦੀਆਂ ਹਨ ਅਤੇ ਆਪਣੇ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਦੀਆਂ ਹਨ। ਭਾਰਤ ਮੋਬਿਲਿਟੀ ਐਕਸਪੋ 2025 ਵਿੱਚ ਆਟੋ ਐਕਸਪੋ, ਟਾਇਰ ਸ਼ੋਅ, ਬੈਟਰੀ ਸ਼ੋਅ, ਮੋਬਿਲਿਟੀ ਟੈਕ, ਸਟੀਲ ਇਨੋਵੇਸ਼ਨ ਅਤੇ ਇੰਡੀਆ ਸਾਈਕਲ ਸ਼ੋਅ ਸ਼ਾਮਲ ਹਨ। ਵਾਹਨਾਂ ਦੀ ਇਹ ਪ੍ਰਦਰਸ਼ਨੀ 17 ਤੋਂ 22 ਜਨਵਰੀ ਤੱਕ ਚੱਲੇਗੀ। ਇਸ ‘ਚ ਵੱਖ-ਵੱਖ ਤਰ੍ਹਾਂ ਦੇ ਵਾਹਨਾਂ ਦੇ ਨਾਲ-ਨਾਲ ਵਾਹਨਾਂ ਨਾਲ ਜੁੜੀ ਹਰ ਚੀਜ਼ ਇਕ ਛੱਤ ਹੇਠ ਦਿਖਾਈ ਦੇਵੇਗੀ। ਪ੍ਰਦਰਸ਼ਨੀ ਵਿੱਚ ਇਲੈਕਟ੍ਰਿਕ ਵਾਹਨਾਂ ‘ਤੇ ਜ਼ੋਰ ਦੇਣ ਦੇ ਨਾਲ 100 ਤੋਂ ਵੱਧ ਨਵੇਂ ਵਾਹਨ, ਕੰਪੋਨੈਂਟ ਅਤੇ ਤਕਨਾਲੋਜੀ ਪੇਸ਼ਕਸ਼ਾਂ ਨੂੰ ਪੇਸ਼ ਕੀਤੇ ਜਾਣ ਦੀ ਉਮੀਦ ਹੈ।