ਨਾਈਜੀਰੀਆ ਪਹੁੰਚਣ ‘ਤੇ PM ਮੋਦੀ ਦਾ ਨਿੱਘਾ ਸਵਾਗਤ, ਅੱਜ ਰਾਸ਼ਟਰਪਤੀ ਟਿਨੂਬੂ ਨਾਲ ਕਰਨਗੇ ਮੁਲਾਕਾਤ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਈਜੀਰੀਆ ਪਹੁੰਚ ਗਏ ਹਨ। ਉਹ ਰਾਸ਼ਟਰਪਤੀ ਅਹਿਮਦ ਟਿਨੂਬੂ ਦੇ ਸੱਦੇ ‘ਤੇ ਪਹਿਲੀ ਵਾਰ ਅਫਰੀਕੀ ਦੇਸ਼ ਪਹੁੰਚੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਐਤਵਾਰ ਨੂੰ ਨਾਈਜੀਰੀਆ ਦੀ ਰਾਜਧਾਨੀ ਅਬੂਜਾ ਪਹੁੰਚੇ ਹਨ। ਪੀਐਮ ਮੋਦੀ ਦਾ ਅਬੂਜਾ ਵਿੱਚ ਨਿੱਘਾ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਨੂੰ ਅਬੂਜਾ ਦੀ ‘‘Key to the City’ ਭੇਟ ਕੀਤੀ ਗਈ। ਇਹ ਕੁੰਜੀ ਨਾਈਜੀਰੀਆ ਦੇ ਲੋਕਾਂ ਵੱਲੋਂ ਪ੍ਰਧਾਨ ਮੰਤਰੀ ਨੂੰ ਦਿੱਤੇ ਭਰੋਸੇ ਅਤੇ ਸਨਮਾਨ ਦਾ ਪ੍ਰਤੀਕ ਹੈ। ਪ੍ਰਧਾਨ ਮੰਤਰੀ ਦੇ ਸਾਹਮਣੇ ਰਵਾਇਤੀ ਲਾਵਨੀ ਨਾਚ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ: ਚੋਣ ਪ੍ਰਚਾਰ ਦੌਰਾਨ ਗੋਵਿੰਦਾ ਦੀ ਵਿਗੜੀ ਸਿਹਤ
ਦੱਸ ਦਈਏ ਕਿ 17 ਸਾਲਾਂ ਵਿੱਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਨਾਈਜੀਰੀਆ ਦੀ ਯਾਤਰਾ ਹੈ।ਜਦੋਂ ਪ੍ਰਧਾਨ ਮੰਤਰੀ ਅਬੂਜਾ ਹਵਾਈ ਅੱਡੇ ‘ਤੇ ਪਹੁੰਚੇ ਤਾਂ ਭਾਰਤੀ ਮੂਲ ਦੇ ਨਾਗਰਿਕਾਂ ਨੇ ਪੀਐਮ ਮੋਦੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਅੱਜ ਰਾਸ਼ਟਰਪਤੀ ਟਿਨੁਬੂ ਨਾਲ ਮੁਲਾਕਾਤ ਕਰਨਗੇ ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਵਿਚਾਲੇ ਭਾਰਤ-ਨਾਈਜੀਰੀਆ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਚਰਚਾ ਹੋਵੇਗੀ।