PM ਮੋਦੀ ਅੱਜ ਦੇਖਣਗੇ ਫਿਲਮ ‘ਦਿ ਸਾਬਰਮਤੀ ਰਿਪੋਰਟ’, ਸ਼ਾਮ 4 ਵਜੇ ਸੰਸਦ ‘ਚ ਵਿਸ਼ੇਸ਼ ਸਕ੍ਰੀਨਿੰਗ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ 4 ਵਜੇ ਫਿਲਮ ‘ਦਿ ਸਾਬਰਮਤੀ ਰਿਪੋਰਟ’ ਦੇਖਣਗੇ। ਉਹ ਸੰਸਦ ਭਵਨ ਦੇ ਬਾਲਯੋਗੀ ਆਡੀਟੋਰੀਅਮ ਵਿੱਚ ਫਿਲਮ ਦੇਖਣਗੇ। ਵਿਕਰਾਂਤ ਮੈਸੀ ‘ਸਟਾਰਰ ਦ ਸਾਬਰਮਤੀ ਰਿਪੋਰਟ’ 15 ਨਵੰਬਰ ਨੂੰ ਰਿਲੀਜ਼ ਹੋਈ ਸੀ। ਇਹ ਫਿਲਮ 2002 ਦੇ ਗੋਧਰਾ ਕਾਂਡ ਅਤੇ ਉਸ ਤੋਂ ਬਾਅਦ ਹੋਏ ਗੁਜਰਾਤ ਦੰਗਿਆਂ ‘ਤੇ ਆਧਾਰਿਤ ਹੈ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਨਰਿੰਦਰ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ।
ਸੋਸ਼ਲ ਮੀਡੀਆ ‘ਤੇ ਕੀਤੀ ਸੀ ਫਿਲਮ ਦੀ ਤਾਰੀਫ
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਪੀਐਮ ਮੋਦੀ ਨੇ ਸੋਸ਼ਲ ਮੀਡੀਆ ‘ਤੇ ਫਿਲਮ ਦੀ ਤਾਰੀਫ ਕੀਤੀ ਸੀ। ਉਨ੍ਹਾਂ ਲਿਖਿਆ ਸੀ- “ਇਹ ਚੰਗੀ ਗੱਲ ਹੈ ਕਿ ਸੱਚ ਸਾਹਮਣੇ ਆ ਰਿਹਾ ਹੈ, ਉਹ ਵੀ ਇਸ ਤਰ੍ਹਾਂ ਕਿ ਆਮ ਲੋਕ ਵੀ ਦੇਖ ਸਕਣ। ਇੱਕ ਗਲਤ ਵਿਸ਼ਵਾਸ ਸਿਰਫ ਥੋੜੇ ਸਮੇਂ ਲਈ ਹੀ ਕਾਇਮ ਰਹਿ ਸਕਦਾ ਹੈ, ਹਾਲਾਂਕਿ ਤੱਥ ਆਖਰਕਾਰ ਸਾਹਮਣੇ ਆਉਂਦੇ ਹਨ।” ਇਸ ਤੋਂ ਪਹਿਲਾਂ 21 ਨਵੰਬਰ ਨੂੰ ਯੂਪੀ ਦੇ ਸੀਐਮ ਯੋਗੀ ਆਦਿਤਿਆਨਾਥ ਨੇ ਆਪਣੀ ਕੈਬਨਿਟ ਨਾਲ ਫਿਲਮ ਦੇਖੀ ਸੀ।
ਇਹ ਵੀ ਪੜੋ : ਸਪੀਕਰ ਸੰਧਵਾਂ ਨੇ ਨਵੇਂ ਚੁਣੇ ਹੋਏ ਵਿਧਾਇਕਾਂ ਨੂੰ ਚੁਕਾਈ ਸਹੁੰ, ਸੀ.ਐਮ ਮਾਨ ਵੀ ਰਹੇ ਮੌਜੂਦ