ਸ਼ਿਆਮ ਬੇਨੇਗਲ ਦੇ ਦੇਹਾਂਤ ‘ਤੇ PM ਮੋਦੀ ਨੇ ਜਤਾਇਆ ਦੁੱਖ, ਸਿਨੇਮਾ ਜਗਤ ਨੇ ਵੀ ਦਿੱਤੀ ਸ਼ਰਧਾਂਜਲੀ
ਨਵੀ ਦਿੱਲੀ : ਮਸ਼ਹੂਰ ਫਿਲਮ ਨਿਰਦੇਸ਼ਕ, ਪਟਕਥਾ ਲੇਖਕ ਅਤੇ ਨਿਰਮਾਤਾ ਸ਼ਿਆਮ ਬੇਨੇਗਲ ਦਾ ਸੋਮਵਾਰ ਨੂੰ ਮੁੰਬਈ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਨੇ ਮੁੰਬਈ ਸੈਂਟਰਲ ਦੇ ਵੋਕਹਾਰਟ ਹਸਪਤਾਲ ‘ਚ ਸ਼ਾਮ ਕਰੀਬ 6:30 ਵਜੇ ਆਖਰੀ ਆਖਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸਸਕਾਰਅੱਜ ਕੀਤਾ ਜਾਵੇਗਾ। ਉਨ੍ਹਾਂ ਦੀ ਬੇਟੀ ਪਿਯਾ ਬੇਨੇਗਲ ਨੇ ਕਿਹਾ, ‘ਉਹ ਲੰਬੇ ਸਮੇਂ ਤੋਂ ਕਿਡਨੀ ਦੀ ਬੀਮਾਰੀ ਤੋਂ ਪੀੜਤ ਸਨ।’ ਦੋ ਸਾਲ ਪਹਿਲਾਂ ਉਸ ਦੇ ਦੋਵੇਂ ਗੁਰਦੇ ਫੇਲ ਹੋ ਗਏ ਸਨ। ਉਦੋਂ ਤੋਂ ਉਨ੍ਹਾਂ ਦਾ ਡਾਇਲਸਿਸ ਨਾਲ ਇਲਾਜ ਚੱਲ ਰਿਹਾ ਸੀ।
PM ਮੋਦੀ ਨੇ ਜਤਾਇਆ ਦੁੱਖ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਆਮ ਬੈਨੇਗਲ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕੀਤਾ ਅਤੇ ਲਿਖਿਆ- “ਸ਼ਿਆਮ ਬੈਨੇਗਲ ਜੀ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ, ਜਿਨ੍ਹਾਂ ਦੀ ਕਹਾਣੀ ਸੁਣਾਉਣ ਦੀ ਸ਼ੈਲੀ ਨੇ ਭਾਰਤੀ ਸਿਨੇਮਾ ‘ਤੇ ਹਮੇਸ਼ਾ ਡੂੰਘਾ ਪ੍ਰਭਾਵ ਪਾਇਆ ਹੈ। ਉਸ ਦੇ ਕੰਮ ਨੂੰ ਹਮੇਸ਼ਾ ਵੱਖ-ਵੱਖ ਖੇਤਰਾਂ ਦੇ ਲੋਕਾਂ ਵੱਲੋਂ ਪ੍ਰਸ਼ੰਸਾ ਮਿਲੀ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹਮਦਰਦੀ।”
ਬਾਲੀਵੁੱਡ ਇੰਡਸਟਰੀ ‘ਚ ਵੀ ਸੋਗ ਦੀ ਲਹਿਰ
ਸ਼ਿਆਮ ਬੈਨੇਗਲ ਦੇ ਦੇਹਾਂਤ ‘ਤੇ ਬਾਲੀਵੁੱਡ ਇੰਡਸਟਰੀ ‘ਚ ਵੀ ਸੋਗ ਦੀ ਲਹਿਰ ਹੈ। ਕਈ ਸਿਤਾਰਿਆਂ ਨੇ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਕਾਜੋਲ ਨੇ ਆਪਣੀ ਇੰਸਟਾ ਸਟੋਰੀ ਵਿੱਚ ਲਿਖਿਆ ਕਿ “ਭਾਰਤੀ ਸਿਨੇਮਾ ਵਿੱਚ ਬੇਨੇਗਲ ਦਾ ਯੋਗਦਾਨ ਬੇਮਿਸਾਲ ਹੈ ਅਤੇ ਉਨ੍ਹਾਂ ਦੀ ਵਿਰਾਸਤ ਹਮੇਸ਼ਾ ਜਿਉਂਦੀ ਰਹੇਗੀ। ਦੱਖਣੀ ਅਦਾਕਾਰ ਚਿਰੰਜੀਵੀ ਨੇ ਵੀ ਬੇਨੇਗਲ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਲਿਖਿਆ- ਸਾਡੇ ਦੇਸ਼ ਦੇ ਸਭ ਤੋਂ ਵਧੀਆ ਫਿਲਮ ਨਿਰਮਾਤਾਵਾਂ ਵਿੱਚੋਂ ਇੱਕ ਸ਼ਿਆਮ ਬੈਨੇਗਲ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ।”
ਗਾਇਕ ਸ਼ਾਨ ਦੀ ਬਿਲਡਿੰਗ ‘ਚ ਲੱਗੀ ਭਿਆਨਕ ਅੱਗ! ਮੌਕੇ ‘ਤੇ ਮੌਜੂਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ