ਨਵੀਂ ਦਿੱਲੀ, 22 ਜੁਲਾਈ 2025 : ਏਅਰ ਇੰਡੀਆ (Air India) ਦਾ ਇਕ ਯਾਤਰੀ ਜਹਾਜ਼ ਜੋ ਕਿ ਕੋਚੀ ਤੋਂ ਆ ਰਿਹਾ ਸੀ ਸੋਮਵਾਰ ਸਵੇਰ ਵੇਲੇ ਭਾਰੀ ਮੀਂਹ ਦੇ ਕਾਰਨ ਜਦੋਂ ਰਨਵੇ ਤੇ ਉਤਰਿਆ ਤਾਂ ਫਿਸਲਣ ਕਾਰਨ ਹਾਦਸਾਗ੍ਰਸਤ (Accident due to slipping) ਹੋ ਗਿਆ। ਜਿਸ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਹਾਲਾਂਕਿ ਹਵਾਈ ਅੱਡੇ ਦੇ ਮੁੱਢਲੇ ਰਨਵੇ 9-27 ਨੂੰ ਜ਼ਰੂਰ ਥੋੜਾ ਜਿਹਾ ਨੁਕਸਾਨ ਪਹੁੰਚਿਆ ਹੈ। ਹਵਾਈ ਜਹਾਜ਼ ਦੇ ਫਿਸਲਣ ਕਾਰਨ ਰਨਵੇ ਉਤੇ ਸੰਚਾਲਨ ਅਸਥਾਈ ਤੌਰ ਤੇ ਮੁਅੱਤਲ ਤੱਕ ਕਰਨਾ ਪਿਆ।
ਜਹਾਜ਼ ਦੇ ਫਿਸਲਣ ਕਾਰਨ ਫਟ ਗਏ ਤਿੰਨ ਟਾਇਰ
ਕੋਚੀ (Kochi) ਤੋਂ ਆ ਰਿਹਾ ਜੋ ਜਹਾਜ਼ ਰਨਵੇ (Airplane runway) ਤੇ ਫਿਸਲਣ ਕਾਰਨ ਹਾਦਸਾਗ੍ਰਸਤ ਹੋ ਗਿਆ ਸਬੰਧੀ ਮੁੰਬਈ ਹਵਾਈ ਅੱਡੇ ਵਲੋਂ ਜਾਰੀ ਕੀਤੇ ਇਕ ਬਿਆਨ ’ਚ ਕਿਹਾ ਗਿਆ ਕਿ ਹਵਾਈ ਅੱਡੇ ਦੇ ਮੁੱਢਲੇ ਰਨਵੇ 09/27 ਨੂੰ ਮਾਮੂਲੀ ਨੁਕਸਾਨ ਹੋਇਆ ਹੈ ਜਦੋਂ ਕਿ ਸੰਚਾਲਨ ਦੀ ਲਗਾਤਾਰਤਾ ਨੂੰ ਯਕੀਨੀ ਬਣਾਉਣ ਲਈ ਸੈਕੰਡਰੀ ਰਨਵੇ 14/32 ਨੂੰ ਚਾਲੂ ਕਰ ਦਿਤਾ ਗਿਆ ਹੈ।ਉਕਤ ਜਹਾਜ਼ ਹਾਦਸੇ ਸਬੰਧੀ ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕਕ ਇਸ ਘਟਨਾ ਕਾਰਨ ਜਹਾਜ਼ ਦੇ ਤਿੰਨ ਟਾਇਰ ਫਟ ਗਏ ਅਤੇ ਇੰਜਣ ਨੂੰ ਵੀ ਨੁਕਸਾਨ ਪਹੁੰਚਿਆ ਹੈ। ਸੂਤਰਾਂ ਮੁਤਾਬਿਕ ਚਿੱਕੜ ’ਚ ਡਿੱਗਣ ਤੋਂ ਬਾਅਦ ਇੰਜਣ ਨੇ ਗੰਦਗੀ ਨੂੰ ਅੰਦਰ ਖਿੱਚ ਲਈ ਸੀ ।
Read More : ਹਰਿਆਣਾ: ਪੰਚਕੂਲਾ ਵਿੱਚ ਹਵਾਈ ਸੈਨਾ ਦਾ ਲੜਾਕੂ ਜਹਾਜ਼ ਜੈਗੁਆਰ ਹੋਇਆ ਹਾਦਸਾਗ੍ਰਸਤ